 |
|
|
ਵਿਸ਼ਾ ਵਿਸ਼ੇਸ਼ਗ |
: |
|
ਡਾ. ਪਰਮਵੀਰ ਸਿੰਘ
ਐਸੋਸੀਏਟ ਪ੍ਰੋਫੈਸਰ
ਪ੍ਰੋ. ਹਰਬੰਸ ਸਿੰਘ ਇਨਸਾਈਕਲੋਪੀਡੀਆ ਆਫ ਸਿਖੀਜ਼ਮ
ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਆਡੀਓ |
: |
|
ਡਾ. ਜਾਗੀਰ ਸਿੰਘ |
ਫੋਟੋਗ੍ਰਾਫਸ |
: |
|
ਸ. ਤੇਜਪ੍ਰਤਾਪ ਸਿੰਘ ਸੰਧੂ |
|
|
ਸਿੱਖ ਧਰਮ ਵਿਚ ਅਰਦਾਸ ਦਾ ਬੁਨਿਆਦੀ ਮਹੱਤਵ ਹੈ। ਅਰਦਾਸ ਤੋਂ ਭਾਵ ਹੈ, ਬੇਨਤੀ, ਪ੍ਰਾਰਥਨਾ, ਬੇਨਤੀ ਆਦਿ। ਬਾਣੀ ਵਿਚ ਅਰਦਾਸ ਨੂੰ ਅਰਜ, ਬੇਨਤੀ, ਬਿਨਉ, ਜਾਚਨਾ ਆਦਿ ਦੇ ਸਮਾਨ ਅਰਥਾਂ ਵਿਚ ਪ੍ਰਯੋਗ ਕੀਤਾ ਗਿਆ ਹੈ। ਵਿਅਕਤੀਗਤ ਜਾਂ ਸੰਗਤ ਰੂਪ ਵਿਚ ਅਰਦਾਸ ਕਰਨਾ ਸਿੱਖੀ ਦਾ ਵਿਸ਼ੇਸ਼ ਕਰਮ ਹੈ। ਸਿੱਖ ਜਦੋਂ ਵੀ ਕੋਈ ਧਾਰਮਿਕ ਕੰਮ ਕਾਜ, ਪਰਵਾਰਕ, ਜਨਤਕ ਜਾਂ ਸੰਗਤੀ ਰੂਪ ਵਿਚ ਧਾਰਮਿਕ ਕੰਮ ਕਰਦੇ ਹਨ ਤਾਂ ਉਸ ਦੇ ਸ਼ੁਰੂ ਕਰਨ ਅਤੇ ਸਮਾਪਤ ਕਰਨ ਵੇਲੇ ਅਰਦਾਸ ਕਰਦੇ ਹਨ। ਸ਼ਬਦ ਦੀ ਉਤਪਤੀ ਦਾ ਇਕ ਸਰੋਤ, ਅਰਦਾਸ ਫਾਰਸੀ ਦੇ ਸ਼ਬਦ 'ਅਰਜ਼ਦਾਸ਼ਤ' ਨੂੰ ਮੰਨਿਆ ਜਾਂਦਾ ਹੈ ਜਿਸ ਦਾ ਅਰਥ ਹੈ ਬੇਨਤੀ ਕਰਨਾ, ਯਾਦ ਦੁਆਉਣਾ ਜਾਂ ਆਪ ਤੋਂ ਵੱਡਿਆਂ ਨੂੰ ਸੰਬੋਧਨ ਕਰਨਾ।
ਸਿੱਖ ਦੁਆਰਾ ਅਰਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਪਰਮਾਤਮਾ ਨੂੰ ਬੇਨਤੀ ਰੂਪ ਵਿਚ ਕੀਤੀ ਜਾਂਦੀ ਹੈ ਜਾਂ ਫਿਰ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਵੇ ਉਥੇ ਵੀ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਸੇ ਤਰ੍ਹਾਂ ਸ਼ਰਧਾ ਭਾਵਨਾ ਨਾਲ ਖੜੇ ਹੋ ਕੇ ਕਰ ਲਈ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਰਦਾਸ ਲਿਖੀ ਹੋਈ ਨਹੀਂ ਹੈ। ਇਹ ਕੁਝ ਸਦੀਆਂ ਤੋਂ ਕੌਮ ਦੀ ਬੇਨਤੀ ਭਰਪੂਰ ਹਿਰਦੇ ਦੀਆਂ ਭਾਵਨਾਵਾਂ ਦਾ ਵਿਕਾਸ ਹੈ। ਜਦੋਂ ਵੀ ਇਤਿਹਾਸ ਵਿਚ ਕੌਮ ਨੂੰ ਕਦੇ ਕੋਈ ਸੰਕਟ ਆਇਆ ਹੈ ਜਾਂ ਉਸਨੇ ਧੰਨਵਾਦ ਕਰਨਾ ਚਾਹਿਆ ਹੈ ਤਾਂ ਸ਼ਬਦਾਂ ਦੁਆਰਾ ਪਰਮਾਤਮਾ ਦਾ ਧੰਨਵਾਦ ਕੀਤਾ ਹੈ ਅਤੇ ਜਦੋਂ ਵੀ ਜਿਥੇ ਵੀ ਸੰਗਤ ਸਾਰੀ ਕੌਮ (ਸਾਰੀ ਕਾਇਨਾਤ ਵੀ ਹੋ ਸਕਦੀ ਹੈ) ਦੀ ਇਕਸੁਰਤਾ ਦੀ ਭਾਵਨਾ ਨਾਲ ਅਰਦਾਸ ਵਿਚ ਜੁੜੀ ਹੈ ਤਾਂ ਇਸਦਾ ਅਧਿਆਤਮਿਕ ਪ੍ਰਗਟਾਵਾ ਅਰਦਾਸ ਦਾ ਹਿੱਸਾ ਬਣ ਗਿਆ ਹੈ।
ਸਿੱਖ ਪਰੰਪਰਾ ਅਨੁਸਾਰ ਅਰਦਾਸ ਕਰਨ ਵਾਲੇ ਵਿਅਕਤੀ ਨੂੰ ਅਰਦਾਸੀਆ ਕਿਹਾ ਜਾਂਦਾ ਹੈ। ਅਰਦਾਸੀਆ ਅਰਦਾਸ ਦੇ ਆਰੰਭ ਵਿਚ ਬਾਣੀ ਵਿਚੋਂ ਅਰਦਾਸ ਸਬੰਧੀ ਸਲੋਕ ਜਾਂ ਸ਼ਬਦ ਦਾ ਉਚਾਰਣ ਕਰਦਾ ਹੈ। ਜਿਵੇਂ :
|
|
ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ || |
|
ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ||1|| |
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1093) |
|
ਸੁਖਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ || |
|
ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ |
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 44) |
ਦੁਇ ਕਰ ਜੋੜਿ ਕਰਉ ਅਰਦਾਸਿ || |
|
ਤੁਧੁ ਭਾਵੈ ਤਾ ਆਣਹਿ ਰਾਸਿ || |
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 737) |
|
ਸਮਕਾਲੀ ਪਰੰਪਰਾ ਵਿਚ ਅਰਦਾਸ ਤੋਂ ਪੂਰਵ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ 'ਸੁਖਮਨੀ ਸਾਹਿਬ' ਵਿਚ ਉਚਾਰਨ ਕੀਤਾ ਇਹ ਸ਼ਬਦ ਆਮ ਪੜ੍ਹਿਆ ਜਾਂਦਾ ਹੈ। |
|
ਤੂ ਠਾਕੁਰੁ ਤੁਮ ਪਹਿ ਅਰਦਾਸਿ || |
|
ਜੀਉ ਪਿੰਡੁ ਸਭੁ ਤੇਰੀ ਰਾਸਿ || |
|
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ || |
|
ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ || |
|
ਕੋਇ ਨ ਜਾਨੈ ਤੁਮਰਾ ਅੰਤੁ || |
|
ਊਚੇ ਤੇ ਊਚਾ ਭਗਵੰਤ || |
|
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ || |
|
ਤੁਮ ਤੇ ਹੋਇ ਸੁ ਆਗਿਆਕਾਰੀ || |
|
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ || |
|
ਨਾਨਕ ਦਾਸ ਸਦਾ ਕੁਰਬਾਨੀ ||8||4|| |
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 268) |
|
|
|
 |
|
ਮੁੱਖ ਤੌਰ ਤੇ ਅਰਦਾਸ ਦੇ ਤਿੰਨ ਭਾਗ ਹਨ: |
|
|
|
|
 |
|
|
|
|
|
 |
|
ਪਹਿਲੇ ਭਾਗ ਵਿਚ ਅਰਦਾਸੀਆ ਸਿੰਘ ਉਕਤ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਵਾਰ ਸ੍ਰੀ ਭਗੌਤੀ ਜੀ ਕੀ ਦਾ ਹੂਬਹੂ ਉਚਾਰਨ ਕਰਦਾ ਹੈ। ਇਸ ਪਉੜੀ ਵਿਚ ਇਕ ਅਕਾਲ ਪੁਰਖ ਨੂੰ ਅਤੇ ਪਹਿਲੇ ਨੌ ਗੁਰੂਆਂ ਨੂੰ ਧਿਆਇਆ ਗਿਆ ਹੈ। ਸਾਰੀ ਕੌਮ ਨੇ ਪਹਿਲਾ ਵਾਧਾ ਜੋ ਇਸ ਵਿਚ ਕੀਤਾ ਹੈ ਉਹ ਗੁਰੂ ਗੋਬਿੰਦ ਸਿੰਘ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਗੁਰੂ ਤੋਂ ਪਿਛੋਂ ਪ੍ਰਤੱਖ ਤੌਰ ਤੇ ਗੁਰੂ-ਰੂਪ ਹੈ ਦਾ ਨਾਂ ਇਸ ਵਿਚ ਸ਼ਾਮਲ ਕੀਤਾ ਹੈ।
|
|
|
|
|
|
|
|
|
|
|
|
|
|
|
|
|
|
|
|
|
|
 |
|
ਤੀਸਰੇ ਭਾਗ ਵਿਚ ਉਹ ਵਾਕ ਹਨ ਜੋ ਕਿਸੇ ਵੀ ਮਿਥੇ ਸਮੇਂ ਲਈ ਢੁਕਵੇਂ ਬਣ ਜਾਂਦੇ ਹਨ। |
|
|
|
ਅਰਦਾਸ ਦੇ ਪ੍ਰਾਰੰਭ ਵਿਚ ਪਰਮਾਤਮਾ ਨੂੰ ਯਾਦ ਕਰਨ ਉਪਰੰਤ ਕੌਮ ਦੇ ਉਹਨਾਂ ਸ਼ਹੀਦਾਂ ਅਤੇ ਆਦਰਸ਼ ਵਿਅਕਤੀਆਂ ਦੇ ਕਾਰਨਾਮਿਆਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਅਟੁਟ ਸ਼ਰਧਾ ਅਤੇ ਬੁਲੰਦ ਹੌਸਲੇ ਨਾਲ ਆਖਰੀ ਸਮੇਂ ਤਕ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ।
|
|
|
|
|
ਅਰਦਾਸ ਦੀ ਸਮਾਪਤੀ ਉਪਰੰਤ ਸਾਰੀ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਦਬ ਨਾਲ ਮੱਥਾ ਟੇਕਦੀ ਹੈ ਅਤੇ ਫਿਰ ਖੜੇ ਹੋ ਕੇ ਫਤਹਿ ਬੁਲਾਉਂਦੀ ਹੈ:
|
|
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ || (ਸ਼ਅ) |
|
ਫਤਹਿ ਉਪਰੰਤ ਜੈਕਾਰਾ ਬੁਲਾਇਆ ਜਾਂਦਾ ਹੈ। |
|
ਬੋਲੇ ਸੋ ਨਿਹਾਲ (ਅਰਦਾਸੀਆ)
ਸਤਿ ਸ੍ਰੀ ਅਕਾਲ (ਸੰਗਤਾਂ) |
|
|
|
|
|
|
|
1. ਸਿੱਖ ਧਰਮ ਵਿਚ ਅਰਦਾਸ ਕਿਸ ਤਰ੍ਹਾਂ ਕੀਤੀ ਜਾਂਦੀ ਹੈ?
1. ਬੈਠ ਕੇ 2. ਲੇਟ ਕੇ 3. ਖੜੇ ਹੋ ਕੇ 4. ਚੌਕੜੀ ਮਾਰ ਕੇ
2. ਅਰਦਾਸ ਦੇ ਕਿੰਨੇ ਭਾਗ ਹੁੰਦੇ ਹਨ?
1. 4 2. 3 3. 5 4. 2
3. ਅਰਦਾਸ ਦਾ ਪਹਿਲਾ ਭਾਗ ਕਿਸ ਪਾਵਨ ਗ੍ਰੰਥ ਵਿਚੋਂ ਲਿਆ ਗਿਆ ਹੈ?
1. ਸ੍ਰੀ ਗੁਰੂ ਗ੍ਰੰਥ ਸਾਹਿਬ 2. ਸਰਬਲੋਹ ਗ੍ਰੰਥ
3. ਗੁਰਪ੍ਰਤਾਪ ਸੂਰਜ ਗ੍ਰੰਥ 4. ਦਸਮ ਗ੍ਰੰਥ
4. ਅਰਦਾਸ ਤੋਂ ਪਹਿਲਾਂ ਖੜੇ ਹੋ ਕੇ ਸਾਮੂਹਿਕ ਰੂਪ ਵਿਚ ਉਚਾਰਨ ਕੀਤਾ ਜਾਣ ਵਾਲਾ ਸ਼ਬਦ ਕਿਸ ਬਾਣੀ ਵਿਚੋਂ ਹੈ?
1. ਸੁਖਮਨੀ 2. ਬਾਵਨ ਅਖਰੀ 3. ਅਕਾਲ ਉਸਤਤ 4. ਦਸਮ ਗ੍ਰੰਥ
5. ਕਿਹੜਾ ਸ਼ਬਦ ਅਰਦਾਸ ਨਾਲ ਸਬੰਧਤ ਨਹੀਂ ਹੈ?
1. ਬੇਨਤੀ 2. ਪ੍ਰਾਰਥਨਾ 3. ਬਿਨੈ 4. ਹੁਕਮ
6. ਅਰਦਾਸ ਵਿਚ ਕਿੰਨੇ ਪਿਆਰਿਆਂ ਬਾਰੇ ਜਿਕਰ ਹੁੰਦਾ ਹੈ?
1. ਪੰਜ 2. ਚਾਰ 3. ਤਿੰਨ 4. ਦੋ
7. ਅਰਦਾਸ ਵਿਚ ਕਿੰਨੇ ਮੁਕਤਿਆਂ ਬਾਰੇ ਜਿਕਰ ਹੁੰਦਾ ਹੈ?
1. 30 2. 35 3. 50 4. 40
8. ਸਿੱਖ ਧਰਮ ਵਿਚ ਕਿੰਨੇ ਤਖ਼ਤ ਮੰਨੇ ਗਏ ਹਨ?
1. ਚਾਰ 2. ਪੰਜ 3. ਤਿੰਨ 4. ਦੋ
9. ਅਰਦਾਸ ਵਿਚ ਕਿਸ ਧਾਰਮਿਕ ਸਥਾਨ ਬਾਰੇ ਜਿਕਰ ਹੁੰਦਾ ਹੈ ਜਿਥੋਂ ਸਿੱਖਾਂ ਨੂੰ ਵਿਛੋੜਿਆ ਗਿਆ?
1. ਦਮਦਮਾ ਸਾਹਿਬ 2. ਹਰਿਮੰਦਰ ਸਾਹਿਬ
3. ਨਨਕਾਣਾ ਸਾਹਿਬ 4. ਅਨੰਦਪੁਰ ਸਾਹਿਬ
10. ਅਰਦਾਸ ਵਿਚ ਕਿੰਨਾਂ ਦੇ ਭਲੇ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ?
1. ਆਪਣੇ ਲਈ 2. ਸਰਬਤ
3. ਵੱਡਿਆਂ ਲਈ 4. ਬੱਚਿਆਂ ਲਈ
11. ਅਰਦਾਸ ਵਿਚ ਜੈਕਾਰਾ ਕਦੋਂ ਬੁਲਾਇਆ ਜਾਂਦਾ ਹੈ?
1. ਫਤਹਿ ਤੋਂ ਬਾਅਦ 2. ਅਰਦਾਸ ਦੇ ਆਰੰਭ ਵਿਚ
3. ਅਰਦਾਸ ਦੇ ਪਹਿਲੇ ਭਾਗ ਤੋਂ ਬਾਅਦ 4. ਫਤਹਿ ਤੋਂ ਪਹਿਲਾਂ
12. ਅਰਦਾਸ ਵਿਚ ਸਭ ਤੋਂ ਪਹਿਲਾਂ ਕਿਹੜੇ ਗੁਰੂ ਦਾ ਜਿਕਰ ਹੁੰਦਾ ਹੈ?
1. ਸ੍ਰੀ ਗੁਰੂ ਗੋਬਿੰਦ ਸਿੰਘ ਜੀ 2. ਸ੍ਰੀ ਗੁਰੂ ਅਮਰਦਾਸ ਜੀ
3. ਸ੍ਰੀ ਗੁਰੂ ਤੇਗ ਬਹਾਦਰ ਜੀ 4. ਸ੍ਰੀ ਗੁਰੂ ਨਾਨਕ ਦੇਵ ਜੀ
13. ਸਿੱਖਾਂ ਦੇ ਨੌਵੇਂ ਗੁਰੂ ਕਿਹੜੇ ਹਨ?
1. ਸ੍ਰੀ ਗੁਰੂ ਗੋਬਿੰਦ ਸਿੰਘ ਜੀ 2. ਸ੍ਰੀ ਗੁਰੂ ਤੇਗ ਬਹਾਦਰ ਜੀ
3. ਸ੍ਰੀ ਗੁਰੂ ਅਰਜਨ ਦੇਵ ਜੀ 4. ਸ੍ਰੀ ਗੁਰੂ ਅਮਰਦਾਸ ਜੀ
14. ਦਸਾਂ ਪਾਤਸ਼ਾਹੀਆਂ ਦੀ ਜੋਤ ਕਿਸ ਨੂੰ ਮੰਨਿਆ ਗਿਆ ਹੈ?
1. ਦਸਮ ਗ੍ਰੰਥ 2. ਸਰਬਲੋਹ ਗ੍ਰੰਥ
3. ਗੁਰ ਪ੍ਰਤਾਪ ਸੂਰਜ ਗ੍ਰੰਥ 4. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
15. ਅਰਦਾਸ ਵਿਚ ਕਿੰਨੇ ਸਾਹਿਬਜਾਦਿਆਂ ਦਾ ਜਿਕਰ ਹੁੰਦਾ ਹੈ?
1. ਦੋ 2. ਤਿੰਨ 3. ਚਾਰ 4. ਪੰਜ |
|
|
|
|
|
 |
|
|
|
|
|
|
|
|
|
|
|
|
|
|
|
1. ਸਿੱਖ ਰਹਿਤ ਮਰਿਆਦਾ, ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 2009
2. ਇਨਸਾਈਕਲੋਪੀਡੀਆ ਆਫ ਸਿਖੀਜ਼ਮ (ਭਾਗ-1), ਹਰਬੰਸ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2002
4. ਸ੍ਰੀ ਗੁਰੂ ਗ੍ਰੰਥ ਸਾਹਿਬ (ਅੰਗਰੇਜੀ ਅਤੇ ਪੰਜਾਬੀ ਅਨੁਵਾਦ) (ਭਾਗ 1-8), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 2006
|
|
|
|
|
|