STEPS TO FILL THE ADMISSION FORM
Step - 1 Departmental Website www.gurmatgyanonlinepup.com contains the complete information regarding various courses. The candidate should read all the instructions carefully before filling and submitting the admission form. The dates to fill the admission form is from 02.07.2019 to 26.07.2019 (Till 5.00 pm).
Step - 2 If needed, the candidate can open and edit the form from 27.07.2019 to 28.07.2019 (Till 5.00 pm). No changes in the form will be possible after the final submission.
Step - 3 The counseling dates for B.A. (With Gurmat Sangeet) is 05.08.2019 and for M.A. Gurmat Sangeet - Gayan Part - I / M.A. - Tabla Part - I is 07.08.2019. The counseling of students will begin at 10.00 am in Gurmat Sangeet Bhawan, Punjabi University Patiala. It is mandatory for students to bring their original certificates and 4 passport size photographs at the time of counseling. Only the new admission students for B.A. and M.A. classes are required to come for counseling.
Step - 4 If the student is selected for admission, he/she will have to deposit his/her fee. The Fee Challan Form for submission of fees will be provided by the office. The student shall have to deposit a copy of Challan Form in the office after fee submission. The student shall also upload scanned copy of Fee Submission in his/her account.
  Note :
* The student shall be responsible for any wrong or incomplete information.
* The student shall select his/her Username and Password carefully while filling the admission form as the editing in the form, uploading of fee challan and access to the lessons etc. can all be done through his/her own Username and Password only.
 
ਦਾਖਲਾ ਫਾਰਮ ਭਰਨ ਦੇ ਵੱਖ ਵੱਖ ਪੜਾਅ
ਪਹਿਲਾ ਪੜਾਅ

ਵਿਭਾਗੀ ਵੈਬਸਾਈਟ www.gurmatgyanonlinepup.com 'ਤੇ ਵੱਖ-ਵੱਖ ਕੋਰਸਾਂ ਸਬੰਧੀ ਯੋਗਤਾ, ਫੀਸ ਅਤੇ ਕੋਰਸ ਸਬੰਧਤ ਜਾਣਕਾਰੀ ਦਿੱਤੀ ਗਈ ਹੈ। ਵਿਦਿਆਰਥੀ ਸਬੰਧਤ ਕੋਰਸ ਲਈ ਆਨ ਲਾਈਨ ਦਾਖਲਾ ਭਰਨ ਤੋਂ ਪਹਿਲਾਂ ਸਾਰੀ ਜਾਣਕਾਰੀ ਧਿਆਨਪੂਰਵਕ ਪੜ੍ਹਨ ਉਪਰੰਤ ਦਾਖਲਾ ਫਾਰਮ ਭਰੇਗਾ। ਉਸ ਵਲੋਂ ਫਾਰਮ ਵਿਚ ਮੰਗੀ ਗਈ ਜਾਣਕਾਰੀ ਸਹੀ ਅਤੇ ਪੂਰਨ ਰੂਪ ਵਿਚ ਭਰੇ ਜਾਣ ਉਪਰੰਤ ਫਾਰਮ ਸਬਮਿਟ ਕੀਤਾ ਜਾਵੇਗਾ। ਦਾਖਲਾ ਫਾਰਮ ਭਰਨ ਦੀ ਮਿਤੀ 02.07.2019 ਤੋਂ 26.07.2019 (ਸ਼ਾਮ 5.00 ਵਜੇ) ਤੱਕ ਨਿਸ਼ਚਿਤ ਕੀਤੀ ਗਈ ਹੈ।

ਦੂਸਰਾ ਪੜਾਅ

          ਜੇਕਰ ਲੋੜ ਪਵੇ ਤਾਂ ਵਿਦਿਆਰਥੀ ਭਰੇ ਹੋਏ ਫਾਰਮ ਨੂੰ ਮਿਤੀ 27.07.2019 ਤੋਂ 28.07.2019 (ਸ਼ਾਮ 5.00 ਵਜੇ) ਤੱਕ ਦੁਬਾਰਾ ਚੈਕ ਕਰਕੇ ਦਰੁੱਸਤ ਕਰ ਸਕਦਾ ਹੈ। ਦਰੁੱਸਤ ਕਰਨ ਉਪਰੰਤ ਵਿਦਿਆਰਥੀ ਫਾਰਮ ਫਾਈਨਲ ਸਬਮਿਟ ਕਰੇਗਾ ਅਤੇ ਉਸ ਤੋਂ ਬਾਅਦ ਕੋਈ ਬਦਲਾਅ ਸੰਭਵ ਨਹੀਂ ਹੋਵੇਗਾ।

ਤੀਸਰਾ ਪੜਾਅ

ਬੀ.ਏ. (ਗੁਰਮਤਿ ਸੰਗੀਤ ਵਿਸ਼ੇ ਸਹਿਤ) ਦੇ ਦਾਖਲੇ ਦੀ ਮਿਤੀ 05.08.2019 ਅਤੇ ਐਮ.ਏ. ਗੁਰਮਤਿ ਸੰਗੀਤ ਗਾਇਨ / ਐਮ.ਏ. ਤਬਲਾ ਦੀ ਦਾਖਲੇ ਮਿਤੀ 07.08.2019 ਹੈ। ਵਿਦਿਆਰਥੀਆਂ ਦੀ ਕਾਉਂਸਲਿੰਗ ਗੁਰਮਤਿ ਸੰਗੀਤ ਭਵਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਵੇਰੇ 10.00 ਵਜੇ ਤੋਂ ਆਰੰਭ ਹੋਵੇਗੀ। ਵਿਦਿਆਰਥੀਆਂ ਲਈ ਲਾਜ਼ਮੀ ਹੈ ਕਿ ਉਹ ਕਾਉਂਸਲਿੰਗ ਸਮੇਂ ਆਪਣੀ ਯੋਗਤਾ ਨਾਲ ਸਬੰਧਤ ਅਸਲ ਦਸਤਾਵੇਜ (Original Certificates) ਅਤੇ 4 ਪਾਸਪੋਰਟ ਸਾਈਜ਼ ਫੋਟੋਆਂ ਨਾਲ ਲੈ ਕੇ ਆਉਣ। ਬੀ.ਏ ਅਤੇ ਐਮ.ਏ. ਕਲਾਸਾਂ ਵਿਚ ਨਵੇਂ ਦਾਖਲੇ ਲੈਣ ਵਾਲੇ ਵਿਦਿਆਰਥੀਆਂ ਨੇ ਹੀ ਕਾਉਂਸਲਿੰਗ 'ਤੇ ਆਉਣਾ ਹੋਵੇਗਾ।

ਚੌਥਾ ਪੜਾਅ

ਜੇਕਰ ਵਿਦਿਆਰਥੀ ਸਬੰਧਤ ਕਲਾਸ ਵਿਚ ਦਾਖਲੇ ਲਈ ਪ੍ਰਵਾਨ ਕਰ ਲਿਆ ਜਾਂਦਾ ਹੈ ਤਾਂ ਉਸ ਵਲੋਂ ਫੀਸ ਭਰਨੀ ਹੋਵੇਗੀ। ਫੀਸ ਭਰਨ ਲਈ ਫੀਸ ਚਲਾਨ ਫਾਰਮ ਦਫਤਰ ਵਲੋਂ ਮੁਹੱਈਆ ਕਰਵਾ ਦਿਤਾ ਜਾਵੇਗਾ। ਫੀਸ ਭਰਨ ਉਪਰੰਤ ਚਲਾਨ ਫਾਰਮ ਦੀ ਇਕ ਕਾਪੀ ਦਫਤਰ ਵਿਖੇ ਜਮ੍ਹਾ ਕਰਵਾਉਣੀ ਹੋਵੇਗੀ ਅਤੇ ਨਾਲ ਹੀ ਸਕੈਨਡ ਫਾਰਮ ਵਿਚ ਆਪਣੇ ਅਕਾਊਂਟ ਵਿਚ ਵਿਦਿਆਰਥੀ ਅਪਲੋਡ ਕਰੇਗਾ।

  ਨੋਟ :
* ਕਿਸੇ ਵੀ ਤਰ੍ਹਾਂ ਦੀ ਗਲਤ ਜਾਂ ਅਧੂਰੀ ਜਾਣਕਾਰੀ ਦੇਣ ਲਈ ਵਿਦਿਆਰਥੀ ਖੁਦ ਜ਼ਿੰਮੇਵਾਰ ਹੋਵੇਗਾ।
* ਦਾਖਲਾ ਫਾਰਮ ਭਰਨ ਸਮੇਂ ਵਿਦਿਆਰਥੀ ਆਪਣਾ Username ਅਤੇ Password ਧਿਆਨਪੂਰਵਕ ਰਖੇ ਕਿਉਂਜੋ ਫਾਰਮ ਦੀ ਦਰੁਸੱਤੀ, ਫੀਸ ਚਲਾਨ ਦੀ ਅਪਲੋਡਿੰਗ ਅਤੇ ਲੈਸਨਾਂ ਦਾ Access ਆਦਿ ਸਾਰੇ ਕਾਰਜ ਇਸੇ Username ਅਤੇ Password ਰਾਹੀਂ ਹੀ ਹੋਣਗੇ।

                

Continue...