|
ਝੱਪਤਾਲ
ਇਹ ਤਾਲ ਤਬਲੇ ਦੀਆਂ ਪ੍ਰਸਿੱਧ ਅਤੇ ਪ੍ਰਚੱਲਿਤ ਤਾਲਾਂ ਵਿਚ ਇਕ ਹੈ। ਇਸ ਤਾਲ ਨੂੰ ਖੰਡ ਜਾਤੀ ਦਾ ਤਾਲ ਵੀ ਕਿਹਾ ਜਾਂਦਾ ਹੈ। ਸਾਦਰਾ ਗਾਇਨ ਸ਼ੈਲੀ ਵਿਚ ਇਸ ਤਾਲ ਦੀ ਬਾਖ਼ੂਬੀ ਵਰਤੋਂ ਕੀਤੀ ਜਾਂਦੀ ਹੈ। ਸਿਤਾਰ ਅਤੇ ਸਰੋਦ ਵਾਦਕ ਇਸ ਤਾਲ ਨਾਲ ਦੀ ਮੱਧ ਲੈਅ ਵਿਚ ਕਾਫੀ ਸੰਗਤ ਕਰਵਾਉਂਦੇ ਹਨ। ਗੁਰਮਤਿ ਸੰਗੀਤ ਵਿਚ ਵੀ ਸ਼ਬਦ ਗਾਇਨ ਦੌਰਾਨ ਇਸ ਤਾਲ ਦੀ ਬਾਖ਼ੂਬੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਇਹ ਤਾਲ ਸ਼ਬਦ ਦੇ ਭਾਵਾਂ ਨੂੰ ਹਿਰਦੇ ਵਿਚ ਵਸਾਉਣ ਲਈ ਵਿਸ਼ੇਸ਼ ਸਮਰੱਥਾ ਰੱਖਦਾ ਹੈ। ਸੁਤੰਤਰ ਵਾਦਨ ਵਿਚ ਇਹ ਤਾਲ ਆਪਣਾ ਰੰਗ ਆਪ ਪੇਸ਼ ਕਰਦਾ ਹੈ ਜਦੋਂ ਇਸ ਵਿਚ ਇਕ ਕੁਸ਼ਲ ਤਬਲਾ ਵਾਦਕ ਉਠਾਨ, ਪੇਸ਼ਕਾਰ, ਕਾਇਦਾ, ਪਲਟਾ, ਰੇਲੇ, ਟੁਕੜੇ ਆਦਿ ਵਜਾਉਂਦਾ ਹੋਇਆ ਪਰਨ ਆਦਿ ਵਜਾ ਕੇ ਇਸ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਦਿੰਦਾ ਹੈ। ਇਸ ਤਾਲ ਦੀਆਂ 10 ਮਾਤਰਾਵਾਂ ਹੁੰਦੀਆਂ ਹਨ ਅਤੇ ਕ੍ਰਮਵਾਰ (2-3, 2-3) ਮਾਤਰਾਵਾਂ ਦੇ ਚਾਰ ਵਿਭਾਗ ਹੁੰਦੇ ਹਨ। ਇਸ ਦੀ ਪਹਿਲੀ, ਤੀਜੀ ਅਤੇ ਅੱਠਵੀਂ ਮਾਤਰਾ ਤੇ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਜੀ ਤਾਲੀ ਹੁੰਦੀ ਹੈ ਜਦੋਂ ਕਿ ਛੇਵੀਂ ਮਾਤਰਾ ਖਾਲੀ ਹੁੰਦੀ ਹੈ। ਇਸ ਤਾਲ ਦਾ ਠੇਕਾ ਹੇਠ ਲਿਖੇ ਅਨੁਸਾਰ ਹੈ। |
|
|
ਚਾਰਤਾਲ
ਗੁਰਮਤਿ ਸੰਗੀਤ ਪਰੰਪਰਾ ਅਧੀਨ ਚਾਰਤਾਲ ਦਾ ਪ੍ਰਯੋਗ ਧਰੁਪਦ ਅੰਗ ਦੇ ਸ਼ਬਦ ਕੀਰਤਨ ਨਾਲ ਤਾਲ ਸੰਗਤ ਲਈ ਕੀਤਾ ਜਾਂਦਾ ਹੈ। ਚਾਰਤਾਲ ਖੁਲ੍ਹੇ ਬੋਲਾਂ ਦਾ ਤਾਲ ਹੈ, ਜਿਸ ਦੇ ਵਾਦਨ ਲਈ ਪਖਾਵਜ ਅਤੇ ਮ੍ਰਿਦੰਗ ਉਪਯੁਕਤ ਤਾਲ ਸਾਜ਼ ਮੰਨੇ ਜਾਂਦੇ ਹਨ। ਇਸ ਤਾਲ ਦੀਆਂ 12 ਮਾਤਰਾਵਾਂ ਹੁੰਦੀਆਂ ਹਨ। ਚਾਰਤਾਲ ਦੇ ਛੇ ਵਿਭਾਗ ਹੁੰਦੇ ਹਨ, ਜਿਨਾਂ ਦੀਆਂ ਦੋ ਦੋ ਮਾਤਰਾਵਾਂ ਹੁੰਦੀਆਂ ਹਨ। |
|