 |
ਵਿਸ਼ਾ ਮਾਹਿਰ |
: |
|
ਡਾ. ਅੰਮ੍ਰਿਤਪਾਲ ਕੌਰ
ਪ੍ਰੋਫ਼ੈਸਰ, ਪੰਜਾਬੀ ਸਾਹਿਤ ਅਧਿਐਨ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡਾ. ਦਵਿੰਦਰ ਸਿੰਘ
ਅਸਿਸਟੈਂਟ ਪ੍ਰੋਫ਼ੈਸਰ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ। |
ਅਵਾਜ਼ |
: |
|
ਸ੍ਰੀਮਤੀ ਰਮਨ ਚਹਿਲ |
ਐਨੀਮੇਸ਼ਨ |
: |
|
ਸ੍ਰੀਮਤੀ ਹਰਪ੍ਰੀਤ ਕੌਰ ਅਤੇ ਸ. ਮਨਪ੍ਰੀਤ ਸਿੰਘ |
|
 |
|
ਗੁਰਮੁਖੀ ਲਿੱਪੀ ਵਿੱਚ ਤਿੰਨ ਮੁੱਢਲੇ ਸਵਰ ਹਨ। ਇਨ੍ਹਾਂ ਤਿੰਨ ਮੁੱਢਲੇ ਸਵਰਾਂ ਨਾਲ ਨੌਂ ਮਾਤਰਾਵਾਂ ਵਰਤੀਆਂ ਜਾਂਦੀਆਂ ਹਨ। ਇਨ੍ਹਾਂ ਮਾਤਰਾਵਾਂ ਦੀ ਵਰਤੋਂ ਨਾਲ ਪੰਜਾਬੀ ਵਿਚ ਸਵਰ ਧੁਨੀਆਂ ਦੀ ਗਿਣਤੀ ਦਸ ਹੋ ਜਾਂਦੀ ਹੈ। ਇਨ੍ਹਾਂ ਮਾਤਰਾਵਾਂ ਨੂੰ ਕੰਨਾਂ ( ਾ ), ਸਿਹਾਰੀ ( ਿ), ਬਿਹਾਰੀ ( ੀ ), ਔਂਕੜ ( ੁ), ਦੂਲੈਂਕੜ ( ੂ ), ਲਾਵਾਂ ( ੇ ), ਦੁਲਾਵਾਂ ( ੈ ), ਹੋੜਾ ( ੋ ), ਕਨੌੜਾ ( ੌ ) ਕਿਹਾ ਜਾਂਦਾ ਹੈ।
ਇੱਕ ਮਾਤਰਾ ਅੱਖਰ ਤੋਂ ਪਹਿਲਾਂ, ਦੋ ਮਾਤਰਾਵਾਂ ਅੱਖਰ ਦੇ ਬਾਦ, ਚਾਰ ਮਾਤਰਾਵਾਂ ਅੱਖਰ ਦੇ ਉੱਪਰ ਅਤੇ ਦੋ ਮਾਤਰਾਵਾਂ ਅੱਖਰ ਦੇ ਹੇਠਾਂ ਲਿਖੀਆਂ ਜਾਂਦੀਆਂ ਹਨ। ਇਨ੍ਹਾਂ ਵਿਚੋਂ ਸਿਹਾਰੀ ਅੱਖਰ ਦੇ ਪਹਿਲਾਂ, ਕੰਨਾਂ ਅਤੇ ਬਿਹਾਰੀ ਅੱਖਰ ਦੇ ਬਾਅਦ ਵਿਚ ਲਾਵਾਂ, ਦੁਲਾਵਾਂ, ਹੋੜਾ ਅਤੇ ਕਨੌੜਾ ਅੱਖਰ ਦੇ ਉੱਪਰ ਅਤੇ ਔਕੜ ਤੇ ਦੁਲੈਂਕੜ ਦੇ ਹੇਠਾਂ ਉ ਤੇ ਊ ਇਸ ਤਰ੍ਹਾਂ ਲਿਖੀਆਂ ਜਾਂਦੀਆਂ ਹਨ। ਉਪਰੋਂ ਖੁੱਲ੍ਹਾ ਹੋਣ ਕਰਕੇ ਇਹ ਓ ਬਣ ਜਾਂਦਾ ਹੈ।
ਗੁਰਮੁਖੀ ਲਿੱਪੀ ਵਿਚ ਦੂਜਾ ਅੱਖਰ ਅ ਹੈ। ਇਸ ਨੂੰ ਮੁਕਤਾ ਵੀ ਕਿਹਾ ਜਾਂਦਾ ਹੈ। ਇਸ ਸਵਰ ਦੇ ਲਈ ਕੋਈ ਮਾਤਰਾ ਨਹੀਂ ਹੈ। ਕੰਨਾ, ਦੁਲਾਵਾਂ ਅਤੇ ਕਨੌੜਾ ਮਾਤਰਾਵਾਂ ਇਸ ਨਾਲ ਵਰਤੀਆਂ ਜਾਂਦੀਆਂ ਹਨ। ਕੰਨਾ ਇਸ ਦੇ ਬਾਦ ਵਿਚ ਬਾਕੀ ਦੋ ਮਾਤਰਾਵਾਂ ਇਸ ਦੇ ਉੱਪਰ ਵਰਤੀਆਂ ਜਾਂਦੀਆਂ ਹਨ।
ਪੰਜਾਬੀ ਵਿਚ ਦਸ ਸਵਰ ਇਸ ਪ੍ਰਕਾਰ ਹਨ ਅ, ਆ, ਇ, ਈ, ਉ, ਊ, ਏ, ਐ, ਓ, ਔ। ਇਹ ਸਵਰ ਇਸੇ ਰੂਪ ਵਿੱਚ ਉਦੋਂ ਵਰਤੇ ਜਾਂਦੇ ਹਨ ਜਦੋਂ ਇਹ ਸ਼ਬਦ ਦੇ ਸ਼ੁਰੂ ਵਿਚ ਆਉਂਦੇ ਹਨ ਜਾਂ ਇਹ ਕਿਸੇ ਹੋਰ ਸਵਰ ਨਾਲ ਜੁੜ ਕੇ ਆਉਂਦੇ ਹਨ। ਜਦੋਂ ਇਹ ਸਵਰ ਧੁਨੀਆਂ ਵਿਅੰਜਨਾਂ ਨਾਲ ਜੁੜ ਕੇ ਆਉਂਦੀਆਂ ਹਨ ਤਾਂ ਇਨ੍ਹਾਂ ਦੀ ਕੇਵਲ ਮਾਤਰਾ ਹੀ ਵਰਤੋਂ ਵਿੱਚ ਆਉਂਦੀ ਹੈ। |
|