Home | Feedback | Contact Us | Sign Out
 
Learning of Gurmat Sangeet >>ਗੁਰਮਤਿ ਸੰਗੀਤ ਦੀਆਂ ਗਾਇਨ ਸ਼ੈਲੀਆਂ  
ਵਿਸ਼ਾ ਮਾਹਿਰ :   ਡਾ. ਗੁਰਨਾਮ ਸਿੰਘ,
ਪ੍ਰੋਫੈਸਰ ਤੇ ਮੁਖੀ,
ਗੁਰਮਤਿ ਸੰਗੀਤ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
     
 

          ਗੁਰੁ ਗ੍ਰੰਥ ਸ਼ਾਹਿਬ ਵਿੱਚ ਦਰਜ ਬਾਣੀ ਗੁਰਮਤਿ ਸੰਗੀਤ 1 ਦਾ ਮੁੱਢਲਾ ਅਤੇ ਬੁਨਿਆਦੀ ਸ੍ਰੋਤ ਹੈ। ਗੁਰੁ ਨਾਨਕ ਦੇਵ ਜੀ ਤੋਂ ਲੇ ਕੇ ਸਾਰੇ ਹੀ ਗੁਰੂਆਂ ਨੇ ਇਸ ਪਰੰਪਰਾ ਨੂੰ ਸਿੱਖ ਮਰਿਆਦਾ ਦੇ ਵਿਸ਼ੇਸ ਅੰਗ ਵਜੋਂ ਪ੍ਰਫੁਲਿੱਤ ਕੀਤਾ। ਗੁਰੁ ਗ੍ਰੰਥ ਸ਼ਾਹਿਬ ਦੀ ਬਾਣੀ ਵਿੱਚ ਸੰਗੀਤ 2 ਦੇ ਸ਼ਾਸਤਰੀ ਅਤੇ ਲੋਕ-ਸੰਗੀਤ ਦੋਹਾਂ ਸ਼ੈਲੀਆਂ ਨੂੰ ਸਿੱਖ ਗੁਰੂਆਂ ਵੱਲੋਂ ਰੂਹਾਨੀ ਸੰਵਾਦ ਲਈ ਵਰਤਿਆ ਗਇਆ ਹੈ।

          ਸ਼੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਵੱਖ-ਵੱਖ ਗਾਇਨ ਸ਼ੈਲੀਆਂ ਨੂੰ ਦਰਸਾਉਣ ਲਈ ਬਾਣੀ ਦੀ ਗਾਇਨ ਸ਼ੈਲੀ ਦਾ ਜ਼ਿਕਰ ਹਰੇਕ ਬਾਣੀ ਦੇ ਸਿਰਲੇਖ ਵਿੱਚ ਦਿੱਤਾ ਗਿਆ ਹੈ, ਜਿਵੇਂ ਕਿ ਅਸ਼ਟਪਦਹ 3 , ਦ।ਗਦ/, 4 ਚੌਪਦੇ, 5 ਤਿਪਦੇ, 6 ਪੜਤਾਲ 7 ਆਦਿ।ਬਾਣੀ ਦੀਆਂ ਇਨ੍ਹਾਂ ਕਾਵਿ ਸ਼ੈਲੀਆਂ ਦੀਆਂ ਆਪਣੀਆਂ ਪਰਪੰਰਿਕ ਗਾਇਨ ਸ਼ੈਲੀਆਂ ਹਨ। ਸ਼੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਇਹ ਵਿਗਿਆਨਿਕ ਰੂਪ ਵਿੱਚ ਕ੍ਰਮਬੱਧ ਹੈ।

 
     
ਸ਼ਾਸਤਰੀ ਗਾਇਨ ਸ਼ੈਲੀਆ:
     
 

ਪਦੇ
ਪਦੇ ਗੁਰਮਤਿ ਸੰਗੀਤ ਦੀ ਇਕ ਗਾਇਨ ਸ਼ੈਲੀ ਹੈ। ਸ਼੍ਰੀ  ਗੁਰੂ ਗ੍ਰੰਥ ਸਾਹਿਬ ਵਿੱਚ ਵੱਖ-ਵੱਖ ਰਚਨਾਵਾਂ ਦੇ ਸਿਰਲੇਖ ਵਿੱਚ ਚੌਪਦੇ (ਗੁਰੁ ਗ੍ਰੰਥ ਸਾਹਿਬ ਪੰਨਾ 326), ਦੁਪਦੇ (ਗੁਰੁ ਗ੍ਰੰਥ ਸਾਹਿਬ ਪੰਨਾ 185-498), ਤਿਪਦੇ (ਗੁਰੁ ਗ੍ਰੰਥ ਸਾਹਿਬ ਪੰਨਾ 497) ਆਦਿ ਸੰਕੇਤ ਦਿੱਤੇ ਗਏ ਹਨ, ਜਿਨ੍ਹਾਂ ਤੋਂ ਭਾਵ ਹੈ ਕਿ ਸ਼ਬਦ ਰਚਨਾ ਵਿੱਚ ਕ੍ਰਮਵਾਰ ਚਾਰ, ਦੋ  ਜਾਂ ਤਿੰਨ ਦੋਹੇ ਹਨ। ਇਨ੍ਹਾਂ ਸ਼ਬਦਾਂ ਨੂੰ ਰਹਾਉ ਰਚਨਾ ਵੱਜੋਂ ਵੀ ਨਿਰਧਾਰਿਤ ਕੀਤਾ ਗਿਆ ਹੈ, ਅਤੇ ਵੱਖ-ਵੱਖ ਅੰਕ 1,2,3,4 ਆਦਿ ਵੀ ਦਿੱਤੇ ਗਏ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਪ੍ਰਬੰਧ ਨੂੰ ਅਧਾਰ ਮੰਨਦੇ ਹੋਏ ਗੁਰਮਤਿ ਦੀ ਇਸ ਸ਼ੈਲੀ ਦੀਆਂ ਰਚਨਾਵਾਂ ਨੂੰ ਧਰੁਪਦ 8 ਸ਼ੈਲੀ ਵਿੱਚ ਗਾਇਆ ਜਾਂਦਾ ਹੈ। ਸ਼ਾਸਤਰੀ ਸਗੀਤ ਵਿੱਚ ਧਰੁਪਦ ਰਚਨਾ ਦੇ ਚਾਰ ਭਾਗ ਹੁੰਦੇ ਹਨ ਸਥਾਈ, 9 ਅੰਤਰਾ, 10 ਸੰਚਾਰੀ 11 ਅਤੇ ਆਭੋਗ 12 । ਇਨ੍ਹਾਂ ਰਚਨਾਵਾਂ ਵਿੱਚ ਰਹਾਉ ਅਤੇ ਵੱਖ-ਵੱਖ ਅੰਕਾਂ ਨਾਲ ਦੋਹੇ ਇਸ ਗਾਇਨ ਸ਼ੈਲੀ ਦਾ ਵਿਗਿਆਨਕ ਅਧਾਰ ਸਿਰਜਦੇ ਹਨ।

ਅਸ਼ਟਪਦੀ
ਇਨ੍ਹਾਂ ਗਾਇਨ ਸ਼ੈਲੀਆਂ ਵਿੱਚ ਅਸ਼ਟਪਦੀ ਇਕ ਸ਼ਾਸਤਰੀ ਗਾਇਨ ਸ਼ੈਲੀ ਹੈ। ਮੱਧਕਾਲ ਦੌਰਾਨ ਸੰਤ ਤੇ ਭਗਤ ਇਸੇ ਸ਼ੈਲੀ ਵਿੱਚ ਹੀ ਬਾਣੀ-ਗਾਇਨ ਕਰਦੇ ਸਨ। ਅਸ਼ਟਪੱਦੀ ਪ੍ਰਬੰਧ ਸ਼ੈਲੀ ਦੀ ਗਾਇਨ ਵਿਧਾ ਹੈ। ਬੰਗਾਲ ਦੇ ਜੈ ਦੇਵ ਇਕ ਵਸ਼ਿਸਟ ਨਾਮ ਹੈ ਜਿਨ੍ਹਾਂ ਨੇ ਆਪਣੀ ਮਹਾਨ ਕ੍ਰਿਤੀ 'ਗੀਤ-ਗੋਵਿੰਦਾ' ਦੀ ਰਚਨਾ ਇਸ ਸ਼ੈਲੀ ਵਿੱਚ ਕੀਤੀ, ਅਤੇ ਗੁਰੁ ਗ੍ਰੰਥ ਸਾਹਿਬ ਵਿੱਚ ਗੁਰੂਆਂ, ਸੰਤਾਂ ਅਤੇ ਭਗਤਾਂ ਦੇ ਨਾਲ-ਨਾਲ ਜੈ ਦੇਵ ਦੀਆਂ ਦੋ ਅਸ਼ਟਪੱਦੀਆਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ।ਇਹ ਰਚਨਾਵਾਂ ਰਾਗ ਗੁਜਰੀ ਅਤੇ ਰਾਗ ਮਾਰੂ ਵਿੱਚ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੁ ਨਾਨਕ ਦੇਵ, ਗੁਰੁ ਅਮਰਦਾਸ, ਗੁਰੁ ਰਾਮਦਾਸ, ਗੁਰੁ ਅਰਜਨ ਦੇਵ, ਭਗਤ ਰਵੀਦਾਸ, ਭਗਤ ਕਬੀਰ ਅਤੇ ਸ਼ੇਖ਼ ਫਰੀਦ ਨੇ ਆਪਣੀਆਂ ਰਚਨਾਵਾਂ ਇਸ ਸ਼ੈਲੀ ਵਿੱਚ ਲਿਖੀਆਂ ਹਨ।
 
ਪੜਤਾਲ
ਪੜਤਾਲ ਗੁਰਮਤਿ ਸੰਗੀਤ ਦੀ ਤੀਜੀ ਪ੍ਰਮੁੱਖ ਸ਼ਾਸਤਰੀ ਗਾਇਨ ਸ਼ੈਲੀ ਹੈ। ਭਾਰਤੀ ਸੰਗੀਤ ਸਾਹਿਤ ਵਿੱਚ ਕਿਤੇ ਵੀ ਇਸਦਾ ਜ਼ਿਕਰ ਨਹੀਂ ਆਉਂਦਾ ਹੈ ਇਸ ਲਈ  ਗੁਰਮਤਿ ਸੰਗੀਤ ਲਈ ਇਹ ਇਕ  ਮੌਲਿਕ ਅਤੇ ਵਿਲੱਖਣ ਗਾਇਨ ਸ਼ੈਲੀ ਹੈ। ਇਸ ਦਾ ਆਰੰਭ ਗੁਰੁ ਰਾਮਦਾਸ ਅਤੇ ਗੁਰੂ ਅਰਜਨ ਦੇਵ ਦੁਆਰਾ ਕੀਤਾ ਗਿਆ ਜਿਨ੍ਹਾਂ ਨੇ ਵੱਖ-ਵੱਖ ਰਾਗਾਂ ਵਿੱਚ 55 ਪੜਤਾਲ ਰਚਨਾਵਾਂ (ਗੁਰੁ ਗ੍ਰੰਥ ਸਾਹਿਬ, ਪੰਨਾ 408, 980, 1200 ਆਦਿ) ਦਾ ਗਾਇਨ ਕੀਤਾ। ਇਹ ਸ਼ਾਸਤਰੀ ਸੰਗੀਤ ਦੀ ਇਕ ਅਨੋਖੀ ਸ਼ੈਲੀ ਹੈ ਜਿਸ ਨੂੰ ਸਾਜ਼ ਸੰਗੀਤ ਪਰੰਪਰਾ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ।

 
     
ਲੋਕ ਗਾਇਨ ਸ਼ੈਲੀਆ
     
 

          ਪੰਜਾਬ ਸਿੱਖ ਧਰਮ ਦੀ ਉਤਪੱਤੀ ਅਤੇ ਵਿਕਾਸ ਲਈ ਸੱਭ ਤੋਂ ਵੱਡਾ ਸਭਿਆਚਾਰਕ ਚਿਤਰਪੱਟ ਹੈ। ਗੁਰਮਤਿ ਸੰਗੀਤ ਪਰੰਪਰਾ ਵਿੱਚ ਗੁਰੂਆਂ ਨੇ ਪੰਜਾਬੀ ਲੋਕ ਸੰਗੀਤ ਵਿੱਚੋਂ ਉਭਰੇ ਰਾਗਾਂ, ਗਾਇਨ ਸ਼ੈਲੀਆਂ ਅਤੇ ਸਾਜ਼ਾਂ ਨੂੰ ਤਰਜੀਹ ਦਿੱਤੀ।ਉਨ੍ਹਾਂ ਨੇ ਇਨ੍ਹਾਂ ਨੂੰ ਸ਼ਬਦ-ਕੀਰਤਨ ਰਾਹੀਂ ਵਿਹਾਰਕ ਰੂਪ, ਅਤੇ ਗੁਰੁ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵਿਚਾਰਾਤਮਿਕ ਰੂਪ ਵਿੱਚ ਸ਼ਾਮਿਲ ਕਰਕੇ ਪ੍ਰਮਾਣ-ਸਿਧਤਾ ਪ੍ਰਦਾਨ ਕੀਤੀ। ਗੁਰਮਤਿ ਸੰਗੀਤ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਲੋਕ ਸੰਗੀਤ ਦੀਆਂ ਇਨ੍ਹਾਂ ਸ਼ੈਲੀਆਂ ਦੀ ਸਮਝ ਹੋਣੀ ਬਹੁੱਤ ਲਾਜ਼ਮੀ ਹੈ।

ਵਾਰ
ਵਾਰ 13 ਪੰਜਾਬੀ ਸਭਿਆਚਾਰ ਵਿੱਚ ਇਕ ਗਾਥਾ-ਕਾਵਿ ਹੈ, ਜਿਸ ਵਿੱਚ ਢਾਡੀ ਗਾਇਕ ਉਤਰੀ ਭਾਰਤ ਦੇ ਯੋਧਿਆਂ ਦੇ ਬਹਾਦਰੀ ਦੇ ਕਾਰਨਾਮਿਆਂ ਦਾ ਗਾਇਨ ਕਰਦਾ ਹੈ। ਸ਼੍ਰੀ ਗੁਰੁ ਗ੍ਰੰਥ ਸਾਹਿਬ ਵਿੱਚ 22 ਵਾਰਾਂ ਜਾਂ ਰੁਹਾਨੀ ਗਾਥਾ-ਕਾਵਿ ਬਾਰੇ ਜ਼ਿੱਕਰ ਕੀਤਾ ਗਿਆ ਹੈ।ਇਨ੍ਹਾਂ 22 ਵਾਰਾਂ ਵਿੱਚੋਂ 9 ਦੇ ਸੰਗੀਤਕ ਸੁਰ ਦਾ ਜ਼ਿੱਕਰ ਸਿਰਲੇਖ ਵਿੱਚ 'ਧੁਨੀ' 14 ਲਿੱਖ ਕੇ ਦਰਸਾਇਆ ਗਿਆ ਹੈ।ਗੁਰੁ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਇਹ ਗਾਥਾ-ਕਾਵਿ, ਜਿਨ੍ਹਾਂ ਦਾ ਸੰਬੰਧ ਲੋਕ ਗਾਥਾ-ਕਾਵਿ ਨਾਲ ਹੈ, ਇਨ੍ਹਾਂ ਰਾਗਾਂ ਦੇ ਪਰੰਪਰਿਕ ਸਰੋਤਾਂ ਨਾਲ ਪੂਰਨ ਪ੍ਰਮਾਨਿਤ ਤੌਰ ਤੇ ਜੁੜੇ ਹੋਏ ਹਨ। ਬਾਣੀ ਦੀਆਂ ਵਾਰਾਂ ਦੀ ਰਚਨਾ 'ਪਉੜੀ' 15 ਕਾਵਿ ਸ਼ੈਲੀ ਵਿੱਚ ਕੀਤੀ ਗਈ ਹੈ। ਜਿਵੇਂ ਕਿ ਪਹਿਲੇ ਦਸਿਆ ਗਿਆ ਹੈ, ਕਿ ਹਰੇਕ ਸ਼ਬਦ-ਕੀਰਤਨ ਚੌਕੀ ਦੇ ਗਾਇਨ ਵਿੱਚ ਲੋਕ ਗਾਇਨ ਸ਼ੈਲੀ ਦਾ ਬਹੁਤ ਮਹੱਤਵ ਹੈ।

ਛੰਤ:
ਛੰਤ 16 ਗੁਰਬਾਣੀ ਸੰਚਾਰ ਲਈ ਪ੍ਰਚਲਿਤ ਸ਼ੈਲੀਆਂ ਵਿੱਚੋਂ ਇਕ ਹੈ।ਪੰਜਾਬੀ ਸਭਿਆਚਾਰ ਪਰੰਪਰਾ ਵਿੱਚ ਛੰਤ ਵਿਆਹ ਦੇ ਮੌਕੇ ਤੇ ਗਾਇਆ ਜਾਂਦਾ ਹੈ।ਗੁਰੂ ਗ੍ਰੰਥ ਸਾਹਿਬ ਵਿੱਚ ਗੁਰੁ ਨਾਨਕ ਦੇਵਜੀ, ਗੁਰੂ ਰਾਮਦਾਸ ਜੀ, ਅਤੇ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਿੱਚ ਇਸ ਸ਼ੈਲੀ ਦੀ ਵਰਤੋਂ ਕੀਤੀ ਹੈ।

ਘੋੜੀਆਂ
ਘੋੜੀਆਂ 17 ਲੋਕ ਅੰਗ ਦੀ ਗਾਇਨ ਸ਼ੈਲੀ ਹੈ, ਜੋ ਖਾਸ ਤੋਰ ਤੇ ਪੰਜਾਬੀ ਵਿਆਹ ਦੇ ਮੋਕੇ ਤੇ ਗਾਈ ਜਾਂਦੀ ਹੈ। ਲਾੜੇ ਦੀਆਂ ਭੈਣਾਂ ਅਤੇ ਹੋਰ ਰਿਸ਼ਤੇਦਾਰਨਾਂ ਜੰਝੇ ਤੁਰਨ ਤੋਂ ਪਹਿਲਾਂ ਇਹ ਲੋਕ ਗੀਤ ਗਾਂਦੀਆਂ ਹਨ।ਗੁਰੂ ਗ੍ਰੰਥ ਸਾਹਿਬ ਵਿੱਚ ਇਸ ਸ਼ੈਲੀ ਦੀ ਵਿਆਖਿਆ ਰੁਹਾਨੀ ਰੂਪ ਵਿੱਚ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਾਮਦਾਸ ਜੀ ਨੇ ਦੋ ਬਾਣੀਆਂ ਦਾ ਗਾਇਨ ਰਾਗ ਵਡਹੰਸ ਵਿੱਚ ਕੀਤਾ ਹੈ।

ਅਲਾਹਣੀਆਂ:
ਗੁਰੁ ਗ੍ਰੰਥ ਸਾਹਿਬ ਗੁਰਮਤਿ ਸੰਗੀਤ ਦਾ ਮੂਲ ਸਰੋਤ ਹੈ ਅਤੇ ਇਸ ਗ੍ਰੰਥ ਵਿੱਚ ਬਾਣੀ ਵਿੱਚ ਪਾਏ ਜਾਣ ਵਾਲੀਆਂ ਲੋਕ ਸ਼ੈਲੀਆਂ ਵਿੱਚ ਅਲਾਹਣੀ ਇਕ ਪ੍ਰਮੁੱਖ ਸ਼ੈਲੀ ਹੈ। ਇਸ ਗ੍ਰੰਥ ਵਿੱਚ ਗੁਰੁ ਨਾਨਕ ਦੇਵ ਜੀ ਤੇ ਗੁਰੁ ਅਮਰਦਾਸ ਜੀ ਦੁਆਰਾ ਰਾਗ  ਵਡਹੰਸ (ਗੁਰੁ ਗ੍ਰੰਥ ਸਾਹਿਬ, ਪੰਨਾ 578) ਅਤੇ ਰਾਗ ਵਡਹੰਸ ਦੱਖਣੀ ਵਿੱਚ ਗਾਈਆਂ ਗਈਆਂ ਨੌਂ ਅਲਾਹਣੀ ਰਚਨਾਵਾਂ ਹਨ।ਇਸ ਸ਼ੈਲੀ ਦਾ ਗਾਇਨ ਮੌਤ ਦੇ ਸਮੇਂ ਕੀਤਾ ਜਾਂਦਾ ਹੈ।ਅਲਾਹਣੀ ਸ਼ੈਲੀ ਪਰੰਪਰਾ ਵਿੱਚ ਮ੍ਰਿਤ ਵਿਅਕਤੀ ਦੇ ਜੀਵਨ ਅਤੇ ਗੁਣਾਂ ਦੀ ਪ੍ਰਸੰਸਾ ਅਤੇ ਯਾਦ ਦਾ ਗਾਇਨ ਅਲਾਹਣੀ ਸ਼ੈਲੀ ਵਿੱਚ ਕੀਤਾ ਜਾਂਦਾ ਹੈ।ਗੁਰੁ ਨਾਨਕ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਨੇ ਅਲਾਹਣੀਆਂ 18
ਦਾ ਗਾਇਨ ਰੁਹਾਨੀ ਪ੍ਰਸੰਗ ਵਿੱਚ ਕੀਤਾ ਹੈ। ਸਿੱਖ ਧਰਮ ਵਿੱਚ ਸ਼ਬਦ ਕੀਰਤਨ 19 ਦੀ ਇਸ ਲੋਕ ਸੰਗੀਤ ਸ਼ੈਲੀ ਦੀ ਪਰੰਪਰਾ ਅਕਾਲ ਚਲਾਣਾ ਦੀ ਕੀਰਤਨ ਚੌਕੀ ਵਿੱਚ ਪਾਈ ਜਾਂਦੀ ਹੈ।

ਉਪਰੋਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਲੋਕ ਗਾਇਨ ਸ਼ੈਲੀਆਂ ਸ਼ਬਦ ਕੀਰਤਨ ਦਾ ਅਨਿੱਖੜ ਅੰਗ ਹਨ। ਸੰਗੀਤ ਦੀਆਂ ਇਨ੍ਹਾਂ ਸ਼ੈਲੀਆਂ ਤੋਂ ਇਲਾਵਾ ਬਾਣੀ ਵਿਚ ਕੁਝ ਹੋਰ ਲੋਕ ਅੰਗ ਦੇ ਪ੍ਰਕਾਰ ਸ਼ਾਮਲ ਹਨ ਜਿਨ੍ਹਾਂ ਦੀ ਆਪਣੀ ਇਕ ਕਾਵਿਕ ਅਤੇ ਸੰਗੀਤਕ ਵਿਲੱਖਣਤਾ ਹੈ।

 
     
ਤਕਨੀਕੀ ਸ਼ਬਦ :
     
 
1. ਗੁਰਮਤਿ ਸੰਗੀਤ : ਸਿੱਖ ਗੁਰੂ ਸਾਹਿਬਾਨ ਦੁਆਰਾ ਮਰਿਆਦਤ ਸ਼ਬਦ ਕੀਰਤਨ ਪਰੰਪਰਾ ਜੋ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਸਿਧਾਂਤ ਦੀ ਅਨੁਸਾਰੀ ਹੈ।
2. ਸੰਗੀਤ : ਸੁਰ ਲੈਅ ਵਿੱਚ ਸੁਹਜਮਈ ਗਾਇਨ ਵਾਦਨ ਭਾਰਤੀ ਪਰੰਪਰਾ ਵਿੱਚ ਗਾਇਨ, ਵਾਦਨ ਤੇ ਨ੍ਰਿਤ ਦੇ ਸਮੂਹ ਨੂੰ ਸੰਗੀਤ ਵਜੋਂ ਪ੍ਰਵਾਨਿਆ ਜਾਂਦਾ ਹੈ।
3. ਅਸ਼ਟਪਦੀ : ਗੁਰੂ ਗ੍ਰੰਥ ਸਾਹਿਬ ਦਾ ਇੱਕ ਬਾਣੀ ਰੂਪ।
4. ਚੌਪਦੇ : ਗੁਰੂ ਗ੍ਰੰਥ ਸਾਹਿਬ ਦਾ ਇੱਕ ਬਾਣੀ ਰੂਪ।
5. ਦੁਪਦੇ : ਗੁਰੂ ਗ੍ਰੰਥ ਸਾਹਿਬ ਦਾ ਇੱਕ ਬਾਣੀ ਰੂਪ।
6. ਤਿਪਦੇ : ਗੁਰੂ ਗ੍ਰੰਥ ਸਾਹਿਬ ਦਾ ਇੱਕ ਬਾਣੀ ਰੂਪ।
7. ਪੜਤਾਲ : ਗੁਰੂ ਗ੍ਰੰਥ ਸਾਹਿਬ ਦਾ ਵਿਲੱਖਣ ਬਾਣੀ ਰੂਪ ਜਿਸ ਨੂੰ ਵੱਖ ਵੱਖ ਤਾਲਾਂ ਵਿੱਚ ਨਿਬੰਧ ਕਰਕੇ ਸ਼ਾਸਤਰੀ ਅੰਗ ਤੋਂ ਗਾਇਨ ਕੀਤਾ ਜਾਂਦਾ ਹੈ।
8. ਧਰੁਪਦ : ਹਿੰਦੁਸਤਾਨੀ ਸੰਗੀਤ ਦੀ ਇੱਕ ਸ਼ਾਸਤਰੀ ਗਾਇਨ ਸ਼ੈਲੀ
9. ਸਥਾਈ : ਸੰਗੀਤ ਰਚਨਾ ਦਾ ਆਰੰਭਕ/ਪਹਿਲਾ ਭਾਗ।
10. ਅੰਤਰਾ : ਸਥਾਈ ਬਾਅਦ ਗਾਇਨ ਕੀਤੇ ਜਾਣ ਵਾਲਾ ਸੰਗੀਤ ਰਚਨਾ ਦਾ ਦੂਸਰਾ ਭਾਗ।
11. ਸੰਚਾਰੀ : ਧਰੁਪਦ ਗਾਇਨ ਦਾ ਤੀਜਾ ਭਾਗ।
12. ਆਭੋਗ : ਸ਼ਾਸਤਰੀ ਗਾਇਨ ਸ਼ੈਲੀ ਧਰੁਪਦ ਦਾ ਚੌਥਾ ਭਾਗ।
13. ਵਾਰ : ਲੋਕ ਬਾਣੀ ਰੂਪ ਜੋ ਮੂਲ ਤੌਰ ਉਤੇ ਪਉੜੀ ਛੰਦ ਵਿੱਚ ਰਚੀ ਹੁੰਦੀ ਹੈ।
14. ਧੁਨੀ : ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਵਾਰਾਂ ਦੀਆਂ ਧੁਨੀਆਂ।
15. ਪਉੜੀ : ਲੋਕ ਅੰਗ ਦਾ ਇੱਕ ਕਾਵਿ ਰੂਪ।
16. ਛੰਤ : ਗੁਰੂ ਗ੍ਰੰਥ ਸਾਹਿਬ ਦਾ ਲੋਕ ਸ਼ੈਲੀ ਦਾ ਇੱਕ ਬਾਣੀ ਰੂਪ।
17. ਘੋੜੀਆਂ : ਰਾਗ ਵਡਹੰਸ ਵਿਚ ਗੁਰੂ ਗ੍ਰੰਥ ਸਾਹਿਬ ਦਾ ਇੱਕ ਬਾਣੀ ਰੂਪ।
18. ਅਲਾਹਣੀਆਂ : ਗੁਰੂ ਗ੍ਰੰਥ ਸਾਹਿਬ ਦਾ ਇੱਕ ਬਾਣੀ ਰੂਪ ਜੋ ਅਕਾਲ ਚਲਾਣੇ ਦੀ ਕੀਰਤਨ ਚਉਕੀ ਸਮੇਂ ਗਾਇਨ ਕੀਤਾ ਜਾਂਦਾ ਹੈ।
19. ਸ਼ਬਦ ਕੀਰਤਨ : ਸਿੱਖ ਧਰਮ ਵਿੱਚ ਮਰਿਆਦਾ ਅਨੁਸਾਰ ਬਾਣੀ ਦੀਆਂ ਸ਼ਬਦ ਰਚਨਾਵਾਂ ਦਾ ਰਾਗਾਂ ਵਿੱਚ ਗਾਇਨ।
 
 

 

 
ਪ੍ਰਸ਼ਨ :
     
 

1. ਗੁਰਮਤਿ ਸੰਗੀਤ ਦਾ ਅਧਾਰ ਗ੍ਰੰਥ ਕਿਹੜਾ ਹੈ ।
      1. ਰਮਾਇਣ      2. ਸ਼੍ਰੀ ਗੁਰੂ ਗੰ੍ਰਥ ਸਾਹਿਬ       3. ਮਹਾਭਾਰਤ       4. ਗੀਤਾ

2. ਇਹਨਾਂ ਵਿਚੋਂ ਕਿਹੜੀਆਂ ਸ਼ੈਲੀਆਂ ਗੁਰਮਤਿ ਸੰਗੀਤ ਵਿਚ ਵਰਤੀਆਂ ਜਾਂਦੀਆਂ ਹਨ ।
      1. ਪੌਪ ਸੰਗੀਤ ਅਤੇ ਪੱਛਮੀ ਸੰਗੀਤ       2. ਫ਼ਿਲਮ ਅਤੇ ਸੁਗਮ ਸੰਗੀਤ
      3. ਲੋਕ ਸੰਗੀਤ ਅਤੇ ਸ਼ਾਸਤਰੀ ਸੰਗੀਤ       4. ਇਹਨਾਂ ਵਿਚੋਂ ਕੋਈ ਨਹੀਂ

3. ਕੀਰਤਨ ਕੀ ਹੈ ।
      1. ਸਿੱਖ ਧਰਮ ਵਿਚ ਸ਼ਬਦ ਕੀਰਤਨ ਗਾਇਨ       2. ਗੀਤ ਦਾ ਗਾਇਨ
      3. ਤਬਲਾ ਵਾਦਨ ਦੀ ਪੇਸ਼ਕਾਰੀ       4. ਇਹਨਾਂ ਵਿਚੋਂ ਕੋਈ ਨਹੀਂ

4. ਅਸ਼ਟਪਦੀ ਕੀ ਹੈ ।
      1. ਬਾਣੀ ਰੂਪ ਜ      2. ਸਾਜ਼ ਦਾ ਨਾਂ       3. ਵਾਦਨ ਸ਼ੈਲੀ       4. ਇਹਨਾਂ ਵਿਚੋਂ ਕੋਈ ਨਹੀਂ

5. ਦੁਪਦੇ ਤੋਂ ਭਾਵ ਹੈ।
      1. ਚਾਰ ਪਦਾਂ ਦਾ ਗਾਇਨ ਜ      2. ਦੋ ਪਦਾਂ ਦਾ ਗਾਇਨ
      3. ਅੱਠ ਪਦਾਂ ਦਾ ਗਾਇਨ       4. ਤਿੰਨ ਪਦਾਂ ਦਾ ਗਾਇਨ

6. ਇਹਨਾਂ ਵਿਚੋਂ ਕਿਸ ਨੂੰ ਤਿਪਦੇ ਕਿਹਾ ਜਾਂਦਾ ਹੈ ।
      1. ਪਦਾਂ ਦਾ ਗਾਇਨ ਜ      2. ਪੜਤਾਲ ਦਾ ਗਾਇਨ
      3. ਪਾਉੜੀ ਦਾ ਗਾਇਨ       4. ਤਿੰਨ ਪਦਾਂ ਦਾ ਗਾਇਨ

7. ਇਹਨਾਂ ਵਿਚੋਂ ਕਿਸ ਨੂੰ ਚੌਪਦੇ ਕਿਹਾ ਜਾਂਦਾ ਹੈ ।
      1. ਪੜਤਾਲ ਦਾ ਗਾਇਨ ਜ      2. ਧਰੁਪਦ ਦਾ ਗਾਇਨ
      3. ਚਾਰ ਪਦਾਂ ਦਾ ਗਾਇਨ       4. ਤਿੰਨ ਪਦਾਂ ਦਾ ਗਾਇਨ

8. ਪੜਤਾਲ ਕੀ ਹੈ ।
      1. ਤਬਲੇ ਦਾ ਵਾਦਨ       2. ਗੁਰਮਤਿ ਸੰਗੀਤ ਦੀ ਵਿਸ਼ੇਸ਼ ਗਾਇਨ ਸ਼ੈਲੀ
      3. ਸਾਜ਼ ਦਾ ਵਾਦਨ       4. ਇਹਨਾਂ ਵਿਚੋਂ ਕੋਈ ਨਹੀਂ

9. ਰਹਾਉ ਦਾ ਸੂਚਕ ਹੈ।
      1. ਤਬਲੇ ਦਾ ਵਾਦਨ       2. ਲੈਅ ਵਿਚ ਗਾਇਨ
      3. ਸਬਦ ਵਿਚ ਸਥਾਈ ਦਾ ਗਾਇਨ       4. ਸਾਰੇ ਹੀ

10. ਗੀਤ ਗੋਵਿੰਦ ਗੰ੍ਰਥ ਦੇ ਰਚਿਤਾ ਕੋਣ ਹਨ ।
      1. ਕਾਲੀਦਾਸ       2. ਜੈਦੇਵ
      3. ਨਾਮਦੇਵ       4. ਕਬੀਰ

 
     
   
     
   
     
ਸੰਦਰਭ ਗ੍ਰੰਥ ਸੂਚੀ
     
  1. ਕਾਨ੍ਹ ਸਿੰਘ ਨਾਭਾ (ਭਾਈ), ਗੁਰ ਸ਼ਬਦ ਰਤਨਾਕਰ ਮਹਾਨ ਕੋਸ਼, ਭਾਸ਼ਾ ਵਿਭਾਗ, ਪੰਜਾਬ,2011
2. ਗੁਰਮਤਿ ਸੰਗੀਤ ਤਕਨੀਕੀ ਸ਼ਬਦਾਵਲੀ, ਗੁਰਨਾਮ ਸਿੰਘ (ਡਾ.) ਮੁੱਖ ਸੰਪਾ., ਪੰਜਾਬੀ ਯੂਨੀਵਰਸਿਟੀ ਪਟਿਆਲਾ, 2012.
3. ਗੁਰਮਤਿ ਸੰਗੀਤ ਪਰਬੰਧ ਤੇ ਪਾਸਾਰ, ਗੁਰਨਾਮ ਸਿੰਘ (ਡਾ.), ਪੰਜਾਬੀ ਯੂਨੀਵਰਸਿਟੀ, ਪਟਿਆਲਾ, 2000.
 
     
Home | Feedback | Contact Us