 |
ਵਿਸ਼ਾ ਵਿਸ਼ੇਸ਼ਗ |
: |
|
ਮਿਸ. ਨਰਿੰਦਰਜੀਤ ਕੌਰ
ਐਸੋਸੀਏਟ ਪ੍ਰੋਫੈਸਰ ਇਨ ਇੰਗਲਿਸ਼ (ਰਿਟਾ.)
ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ |
|
 |
|
|
|
|
ਸਿੱਖੀ ਵਿਲੱਖਣ ਜੀਵਨ ਜਾਂਚ ਦੀ ਪਛਾਣ ਅਤੇ ਸੰਚਾਲਨ ਲਈ ਸਿੱਖ ਵਿਹਾਰ ਤੇ ਮਾਨਤਾਵਾਂ ਦੇ ਨਿਯਮਾਂ ਅਤੇ ਪਰੰਪਰਾ ਨੂੰ ਸਿੱਖ ਰਹਿਤ ਮਰਿਆਦਾ ਵਜੋਂ ਜਾਣਿਆ ਜਾਂਦਾ ਹੈ।
ਰਹਿਤ ਸ਼ਬਦ ਪੰਜਾਬੀ ਭਾਸ਼ਾ ਦੇ ਸ਼ਬਦ ਰਹਿਣਾ ਤੋਂ ਬਣਿਆ ਹੈ ਜਿਸ ਦੇ ਅਰਥ ਹਨ ਰਹਿਣ ਦੀ ਕਿਰਿਆ, ਜਦੋਂ ਕਿ ਮਰਿਆਦਾ ਸੰਸਕ੍ਰਿਤ ਭਾਸ਼ਾ ਦੇ 'ਮਰੇ'+ 'ਆਦਾ' ਤੋਂ ਬਣਿਆ ਹੈ ਜਿਸ ਦੇ ਅਰਥ ਹਨ: ਨਿਯਮ ਜਾਂ ਰੀਤੀ ਦਾ ਦਾਇਰਾ।
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਤੋਂ ਬਾਅਦ ਨੌ ਗੁਰੂ ਸਹਿਬਾਨ ਨੇ ਪਹਿਲੀਆਂ ਦੋ ਸਦੀਆਂ ਤਕ ਸਿੱਖੀ ਨੂੰ ਪ੍ਰਫੁਲਿਤ ਹੀ ਨਹੀਂ ਕੀਤਾ ਸਗੋਂ ਇਸ ਦੀ ਪਾਲਣਾ ਲਈ ਪਕੇਰੇ ਜੀਵਨ ਮੁੱਲ ਸਥਾਪਿਤ ਕਰਦਿਆਂ ਵਿਲੱਖਣ ਦਿੱਖ, ਪਛਾਣ ਅਤੇ ਸਮਾਜਿਕ ਵਿਹਾਰ ਦੇ ਨਿਯਮ ਸਥਾਪਿਤ ਕੀਤੇ ਸਿੱਖ ਧਰਮ ਦੇ ਸਿਧਾਂਤ ਅਤੇ ਰਹਿਤ ਮਰਿਆਦਾ ਦੇ ਨਿਯਮ ਕਿਸੇ ਵਿੱਧੀਵਤ ਲਿਖੱਤ-ਕ੍ਰਿਤੀ ਵਿਚ ਸ਼ਬਦਬੱਧ ਨਹੀਂ ਕੀਤੇ ਗਏ ਹਨ, ਬਲਕਿ ਗੁਰਬਾਣੀ, ਹੋਰ ਧਾਰਮਿਕ ਪੁਸਤਕਾਂ ਅਤੇ ਇਤਿਹਾਸਕ ਵੇਰਵਿਆਂ ਵਿਚ ਦਰਜ ਹਨ।
ਸਿੱਖ ਰਹਿਤ ਮਰਿਆਦਾ ਦਾ ਮੱਹਤਵ ਸਿੱਖ ਜੀਵਨ ਵਿਚ ਹੇਠ ਲਿਖੇ ਸੰਦਰਭਾਂ ਵਿਚ ਮੰਨਿਆ ਗਿਆ ਹੈ: |
|
|
|
|
|
1. ਸਿੱਖੀ ਸਰੂਪ
2. ਧਾਰਮਿਕ ਵਿਸ਼ਵਾਸ ਅਤੇ ਰੀਤੀ-ਰਿਵਾਜ
3. ਨੈਤਿਕ ਵਿਹਾਰ
4. ਸਮਾਜਿਕ ਸਦਾਚਾਰ
|
|
|
|
|
|
1. ਸਿੱਖੀ ਸਰੂਪ
ਸਿੱਖ ਸ਼ਖਸੀਅਤ ਦੇ ਸੱਚੇ-ਸੁੱਚੇ ਸਰੂਪ ਦਾ ਸੱਭ ਤੋਂ ਪਹਿਲਾ ਅਤੇ ਮਹਤੱਵਪੂਰਨ ਅੰਗ ਕੇਸ ਹਨ, ਜਿਸ ਤੋਂ ਭਾਵ ਹੈ ਪੱਗ ਨਾਲ ਢੱਕੇ ਹੋਏ ਅਣਕੱਟੇ ਕੇਸ, ਅਤੇ ਅਣਕੱਟੀ ਦਾੜ੍ਹੀ । ਕੇਸ ਉਨ੍ਹਾਂ ਪੰਜਾਂ ਕਕਾਰਾਂ ਵਿਚੋਂ ਇਕ ਹਨ, ਜੋ ਹਰ ਅੰਮ੍ਰਿਤਧਾਰੀ ਸਿੱਖ ਲਈ ਅੰਗੀਕਾਰ ਕਰਨੇ ਲਾਜ਼ਮੀ ਹਨ। ਬਾਕੀ ਦੇ ਕਕਾਰ ਹਨ ਕੰਘਾ, ਕੜਾ, ਕੱਛ (ਕਛਹਿਰਾ) ਅਤੇ ਕਿਰਪਾਨ। ਇਹ ਪੰਜ ਕਕਾਰ ਦਸਮ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸੰਨ 1699, ਵਿਸਾਖੀ ਦੇ ਦਿਹਾੜੇ ਖਾਲਸਾ ਪੰਥ ਦੀ ਸਥਾਪਨਾ ਸਮੇਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਉਪਰੰਤ ਨਿਰਧਾਰਿਤ ਕੀਤੇ ਗਏ ਸਨ। ਇਨ੍ਹਾਂ ਚਿੰਨ੍ਹਾਂ ਨੇ ਸਿੱਖਾਂ ਨੂੰ ਇਕ ਪੰਥ ਵਜੋਂ ਇਕਜੁੱਟ ਤਾਂ ਕੀਤਾ ਹੀ, ਪਰ ਨਾਲ ਹੀ ਉਨ੍ਹਾਂ ਨੂੰ ਇਕ ਵਿਲੱਖਣ ਪਹਿਚਾਨ ਵੀ ਪ੍ਰਦਾਨ ਕੀਤੀ।
2. ਧਾਰਮਿਕ ਵਿਸ਼ਵਾਸ ਅਤੇ ਰੀਤੀ-ਰਿਵਾਜ
ਸਿੱਖ ਧਰਮ ਦਾ ਮੂਲ ਮੰਤਰ ਇਕ ਓਂਕਾਰ, ਅਕਾਲ, ਨਿਰਾਕਾਰ ਵਾਹਿਗੁਰੂ ਵਿਚ ਸ਼ਰਧਾ ਰੱਖਣ ਦਾ ਸੰਦੇਸ਼ ਦਿੰਦਾ ਹੈ। ਉਸ ਪਰਮਾਤਮਾ ਅੱਗੇ ਕੀਤੀ ਗਈ ਅਰਦਾਸ ਕਿਸੇ ਦੈਵੀ ਅਵਤਾਰ, ਦੇਵੀ-ਦੇਵਤਿਆਂ, ਕਿਸੇ ਮੂਰਤੀ ਜਾਂ ਆਕਾਰ ਨੂੰ ਨਹੀਂ ਕੀਤੀ ਜਾਂਦੀ। ਸਿੱਖਾਂ ਲਈ 'ਗੁਰੂ' ਤੋਂ ਭਾਵ ਗੁਰੁ ਨਾਨਕ ਦੇਵ ਜੀ, ਬਾਕੀ ਦੇ ਨੌ ਗੁਰੂ ਸਹਿਬਾਨ, ਅਤੇ ਉਨ੍ਹਾਂ ਤੋਂ ਬਾਅਦ, ਗੁਰੂ ਗੋਬਿੰਦ ਸਿੰਘ ਜੀ ਵਲੋਂ ਥਾਪੇ ਗਏ ਗੁਰੂ ਗ੍ਰੰਥ ਸਾਹਿਬ ਤੋਂ ਹੈ। ਇਕ ਸਿੱਖ ਲਈ ਭਗਤੀ ਦਾ ਨੇਮ ਤੜਕੇ ਉਠ ਕੇ ਇਸ਼ਨਾਨ ਕਰਨ ਉਪਰੰਤ ਨਾਮ ਵਾਹਿਗੁਰੂ ਦਾ ਜਾਪ ਕਰਨ, ਫਿਰ ਗੁਰਦੁਆਰੇ ਜਾ ਕੇ ਸੰਗਤ ਵਿਚ ਸ਼ਾਮਿਲ ਹੋ ਕੇ ਗੁਰਬਾਣੀ ਦਾ ਪਾਠ ਸਰਵਣ ਕਰਨ ਅਤੇ ਵਾਹਿਗੁਰੂ ਨਾਮ ਨਾਲ ਬਿਰਤੀ ਜੋੜਨ ਵਿਚ ਹੀ ਹੈ।
3. ਨੈਤਿਕ ਵਿਹਾਰ
ਗੁਰੂ ਦਾ ਸਿੱਖ ਵਹਿਗੁਰੂ ਦੀ ਰਜ਼ਾ ਵਿਚ ਸਿਰ ਝੁਕਾਉਂਦਾ ਹੈ, ਉਸ ਦੀ ਰਹਿਮਤ ਅਤੇ ਨਦਰ ਵਿਚ ਅਟੁੱਟ ਵਿਸ਼ਵਾਸ ਰੱਖਦਾ ਹੈ। ਹਰ ਸਿੱਖ ਇਸ ਮਨੁੱਖੀ ਜੀਵਨ ਨੂੰ ਵਾਹਿਗੁਰੂ ਵਲੋਂ ਬਖਸ਼ੀ ਦਾਤ ਮੰਨਦਾ ਹੈ, ਜੋ ਕਿ ਉਸ ਦੇ ਨੈਤਿਕ ਅਤੇ ਅਧਿਆਤਮਿਕ ਪ੍ਰਸਾਰ ਲਈ ਵੱਡਮੁੱਲੇ ਮੌਕੇ ਦੇ ਸਮਾਨ ਹੈ। ਇਸੇ ਲਈ ਸਿੱਖ ਰਹਿਤ ਮਰਿਆਦਾ ਅਨੁਸਾਰ ਸੰਨਿਆਸ ਨਾਲੋਂ ਗ੍ਰਹਿਸਥ ਜੀਵਨ ਨੂੰ ਤਰਜੀਹ ਦਿੱਤੀ ਗਈ। ਰਹਿਤਨਾਮਿਆਂ ਵਿਚ ਅਤੇ ਗੁਰਬਾਣੀ ਵਿਚ ਹਰ ਸਿੱਖ ਨੂੰ ਸੱਚਾ-ਸੁੱਚਾ ਅਤੇ ਨਿਰ-ਹੰਕਾਰ ਜੀਵਨ ਬਤੀਤ ਕਰਨ, ਅਤੇ ਚੋਰੀ-ਚਕਾਰੀ, ਜੂਆ ਖੇਡਣ ਅਤੇ ਨਿੰਦਿਆ ਦੀ ਪ੍ਰਵਿਰਤੀ ਤੋਂ ਗੁਰੇਜ਼ ਕਰਨ ਦੀ ਸਖ਼ਤ ਹਿਦਾਇਤ ਦਿੱਤੀ ਗਈ ਹੈ । ਸਿੱਖਾਂ ਲਈ ਤੰਬਾਕੂ, ਸ਼ਰਾਬ ਅਤੇ ਹੋਰ ਕਿਸੇ ਵੀ ਤਰ੍ਹਾਂ ਦੇ ਨਸ਼ਿਆਂ ਦੀ ਸਖਤ ਮਨਾਹੀ ਹੈ। ਸਿੱਖਾਂ ਲਈ ਇਸਤਰੀ ਦੀ ਇੱਜ਼ਤ ਕਰਨਾ, ਪਤਨੀ ਤੋਂ ਇਲਾਵਾ ਬਾਕੀ ਸਭ ਇਸਤਰੀਆਂ ਨੂੰ ਆਪਣੀ ਮਾਂ, ਭੈਣ ਅਤੇ ਪੁੱਤਰੀ ਦਾ ਦਰਜਾ ਦੇਣਾ ਆਦਿ ਰਹਿਤ ਮਰਿਆਦਾ ਦਾ ਹਿੱਸਾ ਹੈ। ਇਸ ਦੇ ਨਾਲ ਹੀ ਸਿੱਖ ਇਸਤਰੀਆਂ ਲਈ ਵੀ ਸਤਵੰਤੀ ਅਤੇ ਚਰਿਤਰਵਾਨ ਹੋਣਾ ਲਾਜ਼ਮੀ ਹੈ।
4. ਸਮਾਜਿਕ ਸਦਾਚਾਰ
ਸਿੱਖ ਧਰਮ ਵਿਚ ਮਨੁੱਖੀ ਏਕਤਾ ਅਤੇ ਭਾਈਚਾਰੇ ਦੇ ਸੰਦੇਸ਼ ਤੇ ਖਾਸ ਕਰ ਕੇ ਜ਼ੋਰ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਦੇ ਸੰਦੇਸ਼: |
|
|
|
|
|
ਫਕੜ ਜਾਤੀ ਫਕੜੁ ਨਾਉ ||
|
|
|
|
|
|
ਸਭਨਾ ਜੀਆ ਇਕਾ ਛਾਉ || |
|
|
|
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 83) |
|
|
|
ਦੇ ਸੰਦਰਭ ਵਿਚ ਗੁਰੁ ਸਹਿਬਾਨ ਜਾਤ-ਪਾਤ ਨੂੰ ਨਕਾਰਦੇ ਹੋਏ ਆਪਣੇ ਸਿੱਖ ਨੂੰ ਸਾਰੀ ਮਨੁੱਖਤਾ ਨੂੰ ਇਕ ਮੰਨਣ ਦੇ ਨਿਰਦੇਸ਼ ਦਿੰਦੇ ਆਏ ਹਨ। ਸਿੱਖ ਧਰਮ ਵਿਚ ਸੰਗਤ ਅਤੇ ਪੰਗਤ ਦੀ ਪ੍ਰਥਾ ਜਾਤ-ਪਾਤ ਅਤੇ ਰੰਗ-ਭੇਦ ਨੂੰ ਤੋੜਣ ਦਾ ਹੀ ਇਕ ਵਸੀਲਾ ਹੈ। ਇਸਤਰੀ ਅਤੇ ਪੁਰਸ਼ ਵਿਚ ਸਮਾਨਤਾ ਵੀ ਇਸੇ ਮਰਿਆਦਾ ਦੇ ਅੰਤਰਗਤ ਆਉਂਦਾ ਹੈ, ਜਿਸ ਅਨੁਸਾਰ ਸਿੱਖਾਂ ਵਿਚ ਸਤੀ ਅਤੇ ਕੁੜੀਮਾਰ ਵਰਗੀਆਂ ਕੁਰੀਤੀਆਂ ਵਰਜਿਤ ਕਰਾਰ ਦਿੱਤੀਆਂ ਗਈਆਂ ਹਨ। ਇਨਸਾਨੀ ਭਾਈਚਾਰੇ ਨੂੰ ਵਧਾਵਾ ਦੇਣ ਸਵਰੂਪ ਸਿੱਖ ਮਰਿਆਦਾ ਵਿਚ ਸੇਵਾ-ਭਾਵ ਨੂੰ ਬਹੁਤ ਮਹਤੱਵ ਦਿੱਤਾ ਗਿਆ ਹੈ, ਜਿਸ ਵਿਚ ਗੁਰੂ ਦੇ ਲੰਗਰ ਵਿਚ ਹੱਥ ਵਟਾਉਣ ਦੇ ਨਾਲ-ਨਾਲ ਦੁਖੀਆਂ ਪ੍ਰਤੀ ਪਰਉਪਕਾਰ ਅਤੇ ਕੁਰਬਾਨੀ ਦੀ ਭਾਵਨਾ ਰੱਖਣਾ ਸ਼ਾਮਿਲ ਹੈ। ਰਹਿਤ ਮਰਿਆਦਾ ਦੇ ਨਿਯਮਾਂ ਨੂੰ ਸੰਖੇਪ ਵਿਚ ਤਿੰਨ ਸ਼ਬਦਾਂ ਵਿਚ ਦਰਸਾਇਆ ਜਾ ਸਕਦਾ ਹੈ ਨਾਮ ਜੱਪਣਾ, ਕਿਰਤ ਕਰਨੀ ਅਤੇ ਵੰਡ ਕੇ ਛੱਕਣਾ।
|
|
|
|
|
|
|
|
|
|
1. 'ਰਹਿਤ' ਸ਼ਬਦ ਕਿਸ ਭਾਸ਼ਾ ਨਾਲ ਸਬੰਧਤ ਹੈ?
1. ਸੰਸਕ੍ਰਿਤ 2. ਉਰਦੂ 3. ਪਰਸ਼ੀਅਨ 4. ਪੰਜਾਬੀ
2. 'ਮਰਿਆਦਾ' ਸ਼ਬਦ ਕਿਸ ਭਾਸ਼ਾ ਨਾਲ ਸਬੰਧਤ ਹੈ?
1. ਸੰਸਕ੍ਰਿਤ 2. ਉਰਦੂ 3. ਪਰਸ਼ੀਅਨ 4. ਪੰਜਾਬੀ
3. ਸਿਖੀਜ਼ਮ ਦੇ ਬਾਨੀ ਕੌਣ ਸਨ?
1. ਗੁਰੂ ਨਾਨਕ ਦੇਵ ਜੀ 2. ਗੁਰੂ ਅੰਗਦ ਦੇਵ ਜੀ
3. ਗੁਰੂ ਅਮਰਦਾਸ ਜੀ 4. ਗੁਰੂ ਰਾਮਦਾਸ ਜੀ
4. ਸਿੱਖ ਰਹਿਤ ਮਰਿਆਦਾ ਦਾ ਮਹੱਤਵ ਸਿੱਖ ਜੀਵਨ ਵਿਚ ਕਿੰਨੇ ਸੰਦਰਭਾਂ ਵਿਚ ਮੰਨਿਆ ਗਿਆ ਹੈ?
1. ਦੋ 2. ਅੱਠ 3. ਚਾਰ 4. ਛੇ
5. ਸਿੱਖੀ ਸਰੂਪ ਦਾ ਸਭ ਤੋਂ ਪਹਿਲਾ ਤੇ ਮਹੱਤਵਪੂਰਨ ਅੰਗ ਕਿਹੜਾ ਹੈ?
1. ਹੱਥ 2. ਕੇਸ 3. ਮੁੱਖ 4. ਪੈਰ
6. ਹਰ ਅੰਮ੍ਰਿਤਧਾਰੀ ਸਿੱਖ ਵਲੋਂ ਕਿੰਨੇ ਕਕਾਰ ਅੰਗੀਕਾਰ ਕਰਨੇ ਲਾਜ਼ਮੀ ਹਨ?
1. ਦੋ 2. ਤਿੰਨ 3. ਪੰਜ 4. ਛੇ
7. ਹੇਠ ਲਿਖਿਆਂ ਵਿਚੋਂ ਕੀ ਕਕਾਰਾਂ ਵਿਚ ਸ਼ਾਮਿਲ ਨਹੀਂ ਹੈ?
1. ਕੰਘਾ 2. ਕੰਗਨ 3. ਕੜਾ 4. ਕਿਰਪਾਨ
8. ਕਿਹੜੇ ਗੁਰੂ ਵਲੋਂ ਅੰਮ੍ਰਿਤਧਾਰੀ ਸਿੱਖ ਲਈ ਕਕਾਰਾਂ ਦੀ ਵਰਤੋਂ ਨਿਰਧਾਰਤ ਕੀਤੀ ਗਈ ਸੀ?
1. ਗੁਰੂ ਨਾਨਕ ਦੇਵ ਜੀ 2. ਗੁਰੂ ਅੰਗਦ ਦੇਵ ਜੀ
3. ਗੁਰੂ ਹਰਗੋਬਿੰਦ ਸਾਹਿਬ ਜੀ 4. ਗੁਰੂ ਗੋਬਿੰਦ ਸਿੰਘ ਜੀ
9. ਪਹਿਲੀ ਵਾਰ ਅੰਮ੍ਰਿਤ ਕਦੋਂ ਛਕਾਇਆ ਗਿਆ?
1. 1699 2. 1799 3. 1599 4. 1499
10. ਸਿੱਖ ਕਿਸ ਵਿਚ ਵਿਸ਼ਵਾਸ ਰਖਦੇ ਹਨ?
1. ਦੇਵੀ ਦੇਵਤਿਆਂ 2. ਦੈਵੀ ਸ਼ਕਤੀਆਂ 3. ਗੁਰੂ ਗ੍ਰੰਥ ਸਾਹਿਬ 4. ਮੂਰਤੀ ਪੂਜਾ
11. ਸਿੱਖ ਕਿਸ ਦੀ ਰਜ਼ਾ ਵਿਚ ਸਿਰ ਝੁਕਾਉਂਦਾ ਹੈ?
1. ਦੇਵੀ ਦੇਵਤਿਆਂ 2. ਦੈਵੀ ਸ਼ਕਤੀਆਂ 3. ਰਾਜਿਆਂ 4. ਵਾਹਿਗੁਰੂ
12. ਕੀ ਗੁਰੂ ਸਾਹਿਬਾਨ ਜਾਤ-ਪਾਤ ਵਿਚ ਵਿਸ਼ਵਾਸ ਰਖਦੇ ਹਨ?
1. ਹਾਂ 2. ਨਹੀਂ 3. ਪਤਾ ਨਹੀਂ 4. ਕਦੇ-ਕਦੇ
13. ਸਿੱਖ ਰਹਿਤ ਮਰਿਆਦਾ ਅਨੁਸਾਰ ਕਿਸ ਨੂੰ ਤਰਜੀਹ ਦਿੱਤੀ ਗਈ ਹੈ - ਸੰਨਿਆਸ ਨੂੰ ਜਾਂ ਗ੍ਰਹਿਸਥ ਜੀਵਨ ਨੂੰ?
1. ਗ੍ਰਹਿਸਥ ਜੀਵਨ ਨੂੰ 2. ਸੰਨਿਆਸ ਨੂੰ 3. ਦੋਵਾਂ ਨੂੰ 4. ਕਿਸੇ ਨੂੰ ਨਹੀਂ
14. ਸਿੱਖ ਧਰਮ ਵਿਚ ਕਿਸ ਸੰਦੇਸ਼ ਤੇ ਖਾਸ ਜ਼ੋਰ ਦਿੱਤਾ ਗਿਆ ਹੈ?
1. ਮਨੁੱਖੀ ਏਕਤਾ 2. ਭਾਈਚਾਰੇ 3. ਦੋਵੇਂ 4. ਕੋਈ ਵੀ ਨਹੀਂ
15. ਰਹਿਤ ਮਰਿਆਦਾ ਦੇ ਨਿਯਮਾਂ ਨੂੰ ਕਿਨ੍ਹਾਂ ਸ਼ਬਦਾਂ ਵਿਚ ਦਰਸਾਇਆ ਗਿਆ ਹੈ?
1. ਨਾਮ ਜੱਪਣਾ 2. ਕਿਰਤ ਕਰਨੀ 3. ਵੰਡ ਛੱਕਣਾ 4. ਤਿੰਨੋਂ ਹੀ
|
|
|
|
|
|
 |
|
|
|
|
|
|
|
|
|
|
|
|
|
|
|
1. ਸਿੱਖ ਰਹਿਤ ਮਰਿਆਦਾ, ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 2009
2. ਮਹਾਨ ਕੋਸ਼, ਭਾਈ ਕਾਨ੍ਹ ਸਿੰਘ ਨਾਭਾ, ਭਾਸ਼ਾ ਵਿਭਾਗ ਪੰਜਾਬ, 2006
3. ਇਨਸਾਈਕਲੋਪੀਡੀਆ ਆਫ ਸਿਖੀਜ਼ਮ (ਭਾਗ - 3), ਹਰਬੰਸ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2002
4. ਸ੍ਰੀ ਗੁਰੂ ਗ੍ਰੰਥ ਸਾਹਿਬ (ਅੰਗਰੇਜੀ ਅਤੇ ਪੰਜਾਬੀ ਅਨੁਵਾਦ) (ਭਾਗ 1-8), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 2006 |
|
|
|
|
|