ਭਾਰਤ ਵਿੱਚ ਪੰਜਾਬੀ ਭਾਸ਼ਾ ਲਈ ਵਰਤੀ ਜਾਣ ਵਾਲੀ ਲਿੱਪੀ ਨੂੰ ਗੁਰਮੁਖੀ ਲਿੱਪੀ ਕਿਹਾ ਜਾਂਦਾ ਹੈ। ਸ਼ਬਦ ਗੁਰਮੁਖੀ ਦੋ ਸ਼ਬਦਾਂ ਗੁਰੂ ਅਤੇ ਮੁਖੀ ਨਾਲ ਮਿਲ ਕੇ ਬਣਿਆ ਹੋਇਆ ਹੈ ਜਿਸ ਦਾ ਭਾਵ ਗੁਰੂ ਦੇ ਮੁੱਖ ਤੋਂ ਹੈ। ਧਾਰਮਿਕ ਗ੍ਰੰਥ 'ਗੁਰੂ ਗ੍ਰੰਥ ਸਾਹਿਬ' ਇਸੇ ਲਿੱਪੀ ਵਿੱਚ ਲਿਖਿਆ ਹੋਇਆ ਹੈ। ਸਿੱਖਾਂ ਦੇ ਦੂਜੇ ਗੁਰੂ, ਗੁਰੂ ਅੰਗਦ ਦੇਵ ਜੀ ਨੇ ਇਸ ਲਿੱਪੀ ਦੀ ਸਿਰਜਨਾ ਕੀਤੀ। ਇਸ ਲਿੱਪੀ ਦੇ ਪੈਂਤੀ ਅੱਖਰ ਹਨ ਇਸ ਕਰਕੇ ਇਸ ਨੂੰ ਪੈਂਤੀ ਵੀ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਅਰਬੀ, ਫ਼ਾਰਸੀ ਦੇ ਬਹੁਤ ਸਾਰੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਕਰਕੇ ਇਸ ਲੋੜ ਨੂੰ ਪੂਰਾ ਕਰਨ ਲਈ ਛੇ ਅੱਖਰਾਂ ਹੇਠ ਬਿੰਦੀ ਲਗਾ ਕੇ ਇਹ ਲੋੜ ਪੂਰੀ ਕੀਤੀ ਗਈ ਹੈ। ਇਨ੍ਹਾਂ ਛੇ ਅੱਖਰਾਂ ਨੂੰ ਲਿੱਪੀ ਵਿੱਚ ਸ਼ਾਮਲ ਕਰਨ ਨਾਲ ਅੱਖਰਾਂ ਦੀ ਗਿਣਤੀ 41 ਹੋ ਜਾਂਦੀ ਹੈ। ਗੁਰਮੁਖੀ ਲਿੱਪੀ ਖੱਬੇ ਤੋਂ ਸੱਜੇ ਪਾਸੇ ਲਿਖੀ ਜਾਂਦੀ ਹੈ ਅਤੇ ਲਿਖਣ ਵਾਲੀ ਲਾਈਨ ਤੋਂ ਹੇਠਾਂ ਵੱਲ ਲਿਖੀ ਜਾਂਦੀ ਹੈ।
ਗੁਰਮੁਖੀ ਲਿੱਪੀ ਬਹੁਤ ਹੀ ਵਿਗਿਆਨਕ ਢੰਗ ਨਾਲ ਤਿਆਰ ਕੀਤੀ ਗਈ ਹੈ। ਲਿੱਪੀ ਦੇ ਸ਼ੁਰੂ ਵਿੱਚ

ਤਿੰਨ ਮੁੱਢਲੇ ਸਵਰ ਹਨ: ਬਾਕੀ ਵਿਅੰਜਨ, ਅਰਧ ਵਿਅੰਜਨ ਅਤੇ ਅਰਧ ਸਵਰ ਹਨ।

ਪਿਛਲਾ

ਵਿਚਕਾਰਲਾ ਅਤੇ

ਅਗਲਾ ਸਵਰ ਹੈ। ਇਸੇ ਤਰ੍ਹਾਂ ਵਿਅੰਜਨ ਮੁੱਖ ਪੰਜ ਸ਼੍ਰੇਣੀਆਂ/ਵਰਗਾਂ ਵਿੱਚ ਵੰਡੇ ਹੋਏ ਹਨ। ਇਨਾਂ ਨੂੰ ਕ ਵਰਗ, ਚ ਵਰਗ, ਟ ਵਰਗ, ਤ ਵਰਗ ਅਤੇ ਪ ਵਰਗ ਕਿਹਾ ਜਾਂਦਾ ਹੈ। ਇਹ ਵਰਗ ਕ੍ਰਮਵਾਰ ਕੰਠੀ, ਤਾਲਵੀ, ਉਲਟ ਜੀਭੀ, ਦੰਤੀ ਅਤੇ ਦੋ ਹੋਠੀ ਵਰਗਾਂ ਅਨੁਸਾਰ ਵੰਡੇ ਗਏ ਹਨ। ਬਾਕੀ ਰਹਿੰਦੀਆਂ ਧੁਨੀਆਂ ਨੂੰ ਰਗੜਵੀਆਂ, ਤਾਲਵੀ ਸੰਘਰਸ਼ੀ, ਕੰਬਵੀਂ, ਪਾਸੇਦਾਰ, ਹੋਠ-ਦੰਤੀ, ਫਟਕਵਾਂ ਤਾਲਵੀ ਸੰਘਰਸ਼ੀ, ਕੰਠੀ ਸੰਘਰਸ਼ੀ, ਉਲਟੀ ਜੀਭੀ ਪਾਸੇਦਾਰ ਆਦਿ ਵਰਗਾਂ ਵਿੱਚ ਵੰਡਿਆ ਗਿਆ ਹੈ।
ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਹੈ ਕਿ ਗੁਰਮੁਖੀ ਲਿੱਪੀ ਵਿੱਚ ਤਿੰਨ ਮੁੱਢਲੇ ਸਵਰ ਹਨ। ਇਨਾਂ ਨਾਲ ਨੌ ਮਾਤਰਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਕਰਕੇ ਇਨ੍ਹਾਂ ਸਵਰਾਂ ਦੀ ਗਿਣਤੀ ਦਸ ਹੋ ਜਾਂਦੀ ਹੈ।
ਤਿੰਨ ਮੁੱਢਲੇ ਸਵਰਾਂ ਵਿੱਚੋਂ

ਅਤੇ

ਇਸੇ ਰੂਪ ਵਿੱਚ ਵਰਤੋਂ ਵਿੱਚ ਨਹੀਂ ਆਉਂਦੇ, ਇਹ ਹਮੇਸ਼ਾ ਵੱਖ ਵੱਖ ਮਾਤਰਾਵਾਂ ਨਾਲ ਵਰਤੇ ਜਾਂਦੇ ਹਨ। ਕੇਵਲ ਅ ਸਵਰ ਸੁੰਤਤਰ ਰੂਪ ਵਿੱਚ ਪ੍ਰਯੋਗ ਕੀਤਾ ਜਾ ਸਕਦਾ ਹੈ। ਇਹ ਸ਼ਬਦ ਦੇ ਸ਼ੁਰੂ ਵਿੱਚ ਇਸੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ। ਇਹ ਸਵਰ ਸ਼ਬਦ ਦੀ ਵਿਚਕਾਰਲੀ ਅਤੇ ਅੰਤਿਮ ਸਥਿਤੀ ਵਿੱਚ ਲਿਖਿਆ ਨਹੀਂ ਜਾਂਦਾ ਹੈ।
ਜਦੋਂ ਸਵਰ, ਵਿਅੰਜਨਾਂ ਨਾਲ ਜੁੜਕੇ ਆਉਂਦੇ ਹਨ ਤਾਂ ਇਨ੍ਹਾਂ ਦੀਆਂ ਕੇਵਲ ਮਾਤਰਾਵਾਂ ਹੀ ਵਰਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾਂ ਛੇ ਵੱਖਰੇ ਚਿੰਨ੍ਹ ਵਰਤੇ ਜਾਂਦੇ ਹਨ ਇਹ ਚਿੰਨ੍ਹ- ਬਿੰਦੀ ( ਂ ), ਟਿੱਪੀ ( ੰ ), ਅਧਕ ( ੱ ), ਪੈਰੀਂ

ਹਨ। ਇਨ੍ਹਾਂ ਵਿੱਚੋਂ ਪਹਿਲੇ ਤਿੰਨ ਚਿੰਨ੍ਹ ਅੱਖਰ ਦੇ ਉੱਪਰ ਅਤੇ ਬਾਕੀ ਤਿੰਨ ਅੱਖਰ ਦੇ ਹੇਠਾਂ ਵਰਤੇ ਜਾਂਦੇ ਹਨ।