 |
|
 |
|
ਵਿਸ਼ਾ ਮਾਹਿਰ |
: |
|
ਡਾ. ਅੰਮ੍ਰਿਤਪਾਲ ਕੌਰ
ਪ੍ਰੋਫ਼ੈਸਰ, ਪੰਜਾਬੀ ਸਾਹਿਤ ਅਧਿਐਨ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡਾ. ਦਵਿੰਦਰ ਸਿੰਘ
ਅਸਿਸਟੈਂਟ ਪ੍ਰੋਫ਼ੈਸਰ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ। |
|
|
ਪੰਜਾਬੀ ਇੱਕ ਅੰਤਰਰਾਸ਼ਟਰੀ ਭਾਸ਼ਾ ਹੈ। ਪੰਜਾਬੀ ਬੋਲਣ ਵਾਲੇ ਲੋਕ ਸਾਰੇ ਸੰਸਾਰ ਵਿੱਚ ਫੈਲੇ ਹੋਏ ਹਨ। ਇਹ ਭਾਸ਼ਾ ਭਾਰਤੀ-ਯੂਰਪੀ ਪਰਿਵਾਰ ਨਾਲ ਸਬੰਧਿਤ ਭਾਰਤੀ ਆਰਿਆਈ ਸਮੂਹ ਦੀ ਭਾਸ਼ਾ ਹੈ। ਸੁਰ ਪ੍ਰਬੰਧ ਪੰਜਾਬੀ ਭਾਸ਼ਾ ਦੀ ਖਾਸ ਵਿਸ਼ੇਸ਼ਤਾ ਹੈ। ਪੰਜਾਬੀ ਵਿਚ ਤਿੰਨ ਸੁਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਨੂੰ ਨੀਵੀਂ ਸੁਰ, ਮੱਧ ਸੁਰ ਅਤੇ ਉੱਚੀ ਸੁਰ ਕਿਹਾ ਜਾਂਦਾ ਹੈ।
|
|
|
|
ਪੰਜਾਬੀ ਮੁੱਖ ਰੂਪ ਵਿਚ ਭਾਰਤੀ ਪੰਜਾਬ ਜਿਸ ਨੂੰ ਪੂਰਬੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਜਿਸ ਨੂੰ ਪੱਛਮੀ ਪੰਜਾਬ ਵੀ ਕਿਹਾ ਜਾਂਦਾ ਹੈ, ਵਿਚ ਬੋਲੀ ਜਾਂਦੀ ਹੈ। ਭਾਰਤ ਵਿਚ ਪੰਜਾਬੀ ਗੁਰਮੁਖੀ ਲਿੱਪੀ ਵਿਚ ਅਤੇ ਪਾਕਿਸਤਾਨ ਵਿਚ ਸ਼ਾਹਮੁਖੀ ਲਿੱਪੀ ਵਿਚ ਲਿਖੀ ਜਾਂਦੀ ਹੈ। ਪੰਜਾਬੀ ਭਾਰਤ ਦੇਸ ਵਿਚ ਸਿੱਖ ਸਮੂਦਾਇ ਦੀ ਪ੍ਰਮੁੱਖ ਭਾਸ਼ਾ ਹੈ, ਇਸ ਤੋਂ ਬਿਨਾਂ ਇਹ ਹੋਰਨਾਂ ਸਮੂਦਾਇ ਦੇ ਲੋਕਾਂ ਦੁਆਰਾ ਵੀ ਬੋਲੀ ਜਾਂਦੀ ਹੈ। ਇਹ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਦੇ ਲੋਕਾਂ ਵੱਲੋਂ ਪਹਿਲੀ ਭਾਸ਼ਾ ਵਜੋਂ ਬੋਲੀ ਜਾਂਦੀ ਹੈ। ਪੰਜਾਬੀ ਸੰਯੁਕਤ ਰਾਜ ਵਿਚ ਦੂਜੀ ਵੱਡੀ ਭਾਸ਼ਾ ਵਜੋਂ ਅਤੇ ਦੱਖਣੀ ਏਸ਼ੀਆ ਵਿਚ ਤੀਜੀ ਵੱਡੀ ਭਾਸ਼ਾ ਵਜੋਂ ਬੋਲੀ ਜਾਂਦੀ ਹੈ। ਕਨੇਡਾ ਵਿਚ ਇਸ ਨੇ ਤੀਜੀ ਭਾਸ਼ਾ ਦਾ ਦਰਜਾ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬੀ ਅਮਰੀਕਾ, ਅਰਬ ਅਮੀਰਾਤ, ਸਾਊਦੀ ਅਰਬ, ਦੱਖਣੀ ਅਫਰੀਕਾ, ਸਿੰਗਾਪੁਰ, ਮਾਰੀਸ਼ਸ, ਓਮਾਨ, ਲੀਬੀਆ, ਬਹਿਰੀਨ, ਕੇਨੀਆ, ਤਨਜ਼ਾਨੀਆ, ਕੁਵੈਤ, ਜਰਮਨੀ ਅਤੇ ਹਾਂਗਕਾਂਗ ਵਿਚ ਬੋਲੀ ਜਾਂਦੀ ਹੈ।
ਭਾਰਤੀ ਸੰਵਿਧਾਨ ਵਿਚ ਵੀ ਪੰਜਾਬੀ ਨੂੰ ਦਰਜਾ ਹਾਸਲ ਹੈ। ਇਹ ਭਾਰਤ ਦੀਆਂ 22 ਭਾਸ਼ਾਵਾਂ ਵਿਚੋਂ ਇੱਕ ਹੈ, ਜਿਸ ਨੂੰ ਸਰਕਾਰੀ ਰੁਤਬਾ ਹਾਸਲ ਹੈ। ਇਹ ਗੱਲ ਬਹੁਤ ਮਹੱਤਵਪੂਰਨ ਹੈ ਕਿ ਸਿੱਖ ਸਮੂਦਾਇ ਦਾ ਧਾਰਮਿਕ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਸੇ ਭਾਸ਼ਾ ਵਿਚ ਲਿਖਿਆ ਹੋਇਆ ਹੈ।
'ਪੰਜਾਬ' ਸ਼ਬਦ ਦੋ ਸ਼ਬਦਾਂ ਪੰਜ ਅਤੇ ਆਬ ਨਾਲ ਮਿਲ ਕੇ ਬਣਿਆ ਹੋਇਆ ਹੈ। ਪੰਜ ਤੋਂ ਭਾਵ ਅੰਕ ਪੰਜ ਅਤੇ ਆਬ ਤੋਂ ਭਾਵ ਪਾਣੀ ਹੈ। ਸੋ ਪੰਜ ਪਾਣੀਆਂ ਤੋਂ ਭਾਵ ਪੰਜ ਦਰਿਆਵਾਂ ਦੀ ਧਰਤੀ ਹੈ। ਇਹ ਪੰਜ ਦਰਿਆ, ਸਿੰਧ ਦਰਿਆ ਦੀਆਂ ਸਹਾਇਕ ਨਦੀਆਂ ਹਨ।
ਭਾਰਤ ਵਿਚ ਪੰਜਾਬੀ ਨੂੰ ਪੰਜਾਬ ਨਾਲ ਲੱਗਦੇ ਰਾਜਾਂ ਜਿਵੇਂ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਧਾਨੀ ਦਿੱਲੀ ਵਿਚ ਦੂਜੀ ਭਾਸ਼ਾ ਦਾ ਦਰਜਾ ਪ੍ਰਾਪਤ ਹੋ ਗਿਆ ਹੈ।
ਪੰਜਾਬੀ 12ਵੀਂ ਸਦੀ ਵਿਚ ਸੁਤੰਤਰ ਰੂਪ ਵਿਚ ਹੋਂਦ ਵਿਚ ਆਈ। ਬਾਬਾ ਫ਼ਰੀਦ ਨੂੰ ਪੰਜਾਬੀ ਦਾ ਪਹਿਲਾ ਕਵੀ ਜਾਣਿਆ ਜਾਂਦਾ ਹੈ। ਅਜੋਕੇ ਸਮੇਂ ਵਿਚ ਪੰਜਾਬੀ ਭਾਸ਼ਾ ਮੀਡੀਆ ਅਤੇ ਭਾਰਤੀ ਸਿਨਮਾਂ ਵਿਚ ਵਧੇਰੇ ਪ੍ਰਸਿੱਧੀ ਹਾਸਲ ਕਰ ਰਹੀ ਹੈ। |
|
 |
|
|
|
|
|
|
|
|
1. ਪੰਜਾਬ ਸ਼ਬਦ ਦਾ ਕੀ ਅਰਥ ਹੈ।
1. ਦੋ ਨਦੀਆਂ ਦੀ ਧਰਤੀ 2. ਪੰਜ ਨਦੀਆਂ ਦੀ ਧਰਤੀ
3. ਸ਼ੁੱਧ ਪਾਣੀਆਂ ਦੀ ਧਰਤੀ ਜ਼ੜ. ਪੰਜ ਗੁਰੂਆਂ ਦੀ ਧਰਤੀ
2. ਭਾਰਤੀ ਪੰਜਾਬ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ।
1. ਪੂਰਬੀ ਪੰਜਾਬ 2. ਪੱਛਮੀ ਪੰਜਾਬ
3. ਉੱਤਰੀ ਪੰਜਾਬ 4. ਦੱਖਣੀ ਪੰਜਾਬ
3. ਪੱਛਮੀ ਪੰਜਾਬ ਕਿੱਥੇ ਹੈ ।
1. ਭਾਰਤ 2. ਅਫਗਾਨੀਸਤਾਨ
3. ਪਾਕਿਸਤਾਨ 4. ਕਨੇਡਾ
4. 'ਪੰਜਾਬ' ਸ਼ਬਦ ਕਿਹੜੇ ਸ਼ਬਦਾਂ ਦੇ ਸੁਮੇਲ ਤੋਂੇ ਬਣਿਆ ਹੈ ।
1. ਪੰਜਲ਼ਆਨ 2. ਪੰਜਲ਼ਪਾਣੀ
3. ਪੰਜਲ਼ਤਾਰਾ 4. ਪੰਜਲ਼ਆਬ
5. ਪੰਜਾਬ ਵਿਚ ਪੰਜਾਬੀ ਕਿਸ ਲਿੱਪੀ ਵਿਚ ਲਿਖੀ ਜਾਂਦੀ ਹੈ ।
1. ਰੋਮਨ ਲਿੱਪੀ 2. ਗੁਰਮੁਖੀ ਲਿੱਪੀ
3. ਹਿੰਦੀ ਲਿੱਪੀ 4. ਦੇਵਨਾਗਰੀ ਲਿੱਪੀ
6. ਪਾਕਿਸਤਾਨ ਵਿਚ ਪੰਜਾਬੀ ਕਿਸ ਲਿੱਪੀ ਵਿਚ ਲਿਖੀ ਜਾਂਦੀ ਹੈ।
1. ਸ਼ਾਹਮੁਖੀ 2. ਦੇਵਨਾਗਰੀ
3. ਗੁਰਮੁਖੀ 4. ਬ੍ਰਹਮੀ
7. ਗੁਰਮੁਖੀ ਲਿੱਪੀ ਵਿਚ ਕਿਹੜਾ ਧਾਰਮਿਕ ਗ੍ਰੰਥ ਲਿਖਿਆ ਗਿਆ ਹੈ।
1. ਕੁਰਾਨ 2. ਬਾਈਬਲ
3. ਰਮਾਇਣ 4. ਗੁਰੂ ਗ੍ਰੰਥ ਸਾਹਿਬ
8. ਪੰਜਾਬੀ ਵਿਚ ਕਿੰਨੀਆਂ ਸੁਰਾਂ ਦੀ ਵਰਤੋਂ ਕੀਤੀ ਜਾਂਦੀ ਹੈ।
1. ਦੋ 2. ਤਿੰਨ 3. ਚਾਰ 4. ਪੰਜ
9. ਸੰਸਾਰ ਦੇ ਕਿਹੜੇ ਦੇਸ਼ ਵਿਚ ਪੰਜਾਬੀ ਨੂੰ ਤੀਜੀ ਭਾਸ਼ਾ ਦਾ ਦਰਜਾ ਮਿਲਿਆ ਹੈ।
1. ਪਾਕਿਸਤਾਨ 2. ਅਮਰੀਕਾ 3. ਕਨੇਡਾ 4. ਅਫ਼ਗਾਨੀਸਤਾਨ
10. ਭਾਰਤ ਦੇ ਕਿਹੜੇ ਪ੍ਰਾਂਤ ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਮਿਲਿਆ ਹੈ।
1. ਮਹਾਂਰਾਸ਼ਟਰ 2. ਮੱਧ ਪ੍ਰਦੇਸ਼ 3. ਉੜੀਸਾ 4. ਹਰਿਆਣਾ
11. ਭਾਰਤ ਦੀ ਰਾਜਧਾਨੀ ਦਿੱਲੀ ਵਿਚ ਕਿਹੜੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ
ਦਿੱਤਾ ਗਿਆ ਹੈ ।
1. ਹਿੰਦੀ 2. ਉਰਦੂ 3. ਅੰਗਰੇਜ਼ੀ 4. ਪੰਜਾਬੀ
12. ਪੰਜਾਬੀ ਭਾਸ਼ਾ ਕਿਹੜੀ ਸਦੀ ਵਿਚ ਹੋਂਦ ਵਿਚ ਆਈ ।
1. 12ਵੀਂ ਸਦੀ ਵਿਚ 2. 13ਵੀਂ ਸਦੀ ਵਿਚ
3. 14ਵੀਂ ਸਦੀ ਵਿਚ 4. 11ਵੀਂ ਸਦੀ ਵਿਚ |
|
|
|
|
|
 |
|
|
|
|
|
|
|
|
|
|
|
|
1. Punjabi Pustak by Dulai N.K., Central Institute of Indian Languages, Mysore,1980,
2. A Start in Punjabi by Henry, A Gleason & Harjeet Singh Gill, Punjabi University, Patiala, 1968
3. Gurmukhi Primer by Shamsher Singh Puri, Singh Brothers Amritsar, 2005.
4. An Intensive Course in Punjabi, Central Institute of Indian Languages, Mysore, 1985.
|
|
|
|
|
|