 |
ਵਿਸ਼ਾ ਮਾਹਿਰ |
: |
|
ਡਾ. ਗੁਰਨਾਮ ਸਿੰਘ,
ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸ. ਅਮਰਿੰਦਰ ਸਿੰਘ,
ਗੁਰਮਤਿ ਸੰਗੀਤ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
|
|
 |
|
|
|
|
ਸੰਗੀਤ 1 ਉਹ ਕਲਾਤਮਕ ਰਚਨਾ ਹੈ, ਜੋ ਸੁਣਨ ਵਿਚ ਮਧੁਰ ਅਤੇ ਮਨ ਨੂੰ ਪ੍ਰਸੰਨ ਕਰੇ। ਭਾਰਤੀ ਸੰਗੀਤ ਵਿਚ ਪ੍ਰਚਲਿਤ ਸੰਗੀਤ ਦੀ ਪਰਿਭਾਸ਼ਾ ਅਨੁਸਾਰ “ ਗਾਇਨ, ਵਾਦਨ ਅਤੇ ਨ੍ਰਿਤ ਕਲਾ ਦੇ ਸੁਮੇਲ ਨੂੰ ਸੰਗੀਤ ਕਿਹਾ ਜਾਂਦਾ ਹੈ”। ਗਾਇਨ, ਵਾਦਨ ਅਤੇ ਨ੍ਰਿਤ ਇਹ ਤਿੰਨੇ ਕਲਾਵਾਂ ਜਿੱਥੇ ਇਕ ਦੂਸਰੇ ਦੀਆਂ ਸਹਿਯੋਗੀ ਤੇ ਪੂਰਕ ਹਨ, ਉਥੇ ਇਹ ਸੁਤੰਤਰ ਰੂਪ ਵਿਚ ਵੀ ਵਿਕਸਿਤ ਹੋ ਚੁੱਕੀਆਂ ਹਨ।
1. ਗਾਇਨ :
ਭਾਰਤੀ ਸੰਗੀਤ ਵਿਚ ਗਾਇਨ ਨੂੰ ਸਰਵੋਤਮ ਮੰਨਿਆ ਜਾਂਦਾ ਹੈ। ਗਾਇਨ ਦੀ ਇਸ ਸੰਗੀਤ ਪਰੰਪਰਾ ਵਿਚ ਸ਼ਾਸਤਰਾਂ ਤੇ ਅਧਾਰਿਤ ਗਾਇਨ ਪਰੰਪਰਾ ਹੈ। ਭਾਰਤੀ ਇਲਾਕਿਆਂ ਦੇ ਸਭਿਆਚਾਰਾਂ ਦੀਆਂ ਲੋਕ ਗਾਇਨ ਪਰੰਪਰਾਵਾਂ,ਫ਼ਿਲਮ ਸੰਗੀਤ ਅਤੇ ਸੁਗਮ ਸੰਗੀਤ ਦੀ ਵਿਸ਼ਾਲ ਗਾਇਨ ਪਰੰਪਰਾ ਵੀ ਮੌਜੂਦ ਹੈ। 
2. ਵਾਦਨ :
ਵੱਖ-ਵੱਖ ਸੁਰ2 ਅਤੇ ਤਾਲ ਸਾਜ਼ਾਂ3 ਉੱਤੇ ਅਧਾਰਿਤ ਭਾਰਤੀ ਸੰਗੀਤ ਦੀ ਵਾਦਨ ਪਰੰਪਰਾ ਦਾ ਇਕ ਵਿਸ਼ਾਲ ਰੂਪ ਸਦੀਆਂ ਤੋਂ ਪ੍ਰਚਲਿਤ ਹੈ। ਵਰਤਮਾਨ ਸਮੇਂ ਭਾਰਤੀ ਸੰਗੀਤ ਦੀ ਵਾਦਨ ਪਰੰਪਰਾ ਸੁਤੰਤਰ ਤੌਰ ਤੇ ਵੀ ਵਿਕਸਿਤ ਹੋ ਚੁੱਕੀ ਹੈ। ਭਾਰਤੀ ਸੰਗੀਤ ਵਿਚ ਵਾਦਨ ਸੰਗੀਤ ਦੀ ਵੀ ਇਕ ਵਿਸ਼ਾਲ ਪਰੰਪਰਾ ਵਰਿੰਦਵਾਦਨ ਮੌਜੂਦ ਹੈ।
3. ਨ੍ਰਿਤ :
ਗਾਇਨ ਅਤੇ ਵਾਦਨ ਦੀ ਤਰ੍ਹਾਂ ਭਾਰਤੀ ਨ੍ਰਿਤ ਕਲਾ ਦਾ ਵੀ ਵਿਕਸਿਤ ਅਤੇ ਸਥਾਪਿਤ ਰੂਪ ਪ੍ਰਚਲਿਤ ਹੈ। ਭਾਰਤੀ ਸ਼ਾਸਤਰੀ ਨ੍ਰਿਤਾਂ ਵਿਚ ਭਰਤ ਨਾਟਿਅਮ, ਕਥਕ, ਕਥਕਲੀ, ਮਨੀਪੁਰੀ, ਉੜੀਸੀ, ਕੁਚੀਪੁੜੀ ਆਦਿ ਨ੍ਰਿਤ ਹਨ। ਇਹਨਾਂ ਨ੍ਰਿਤਾਂ ਵਿਚ ਸ਼ੈਲੀ-ਵਿਸ਼ੇਸ਼ ਦੇ ਅਧਾਰ ਉੱਤੇ ਸਰੀਰ ਦੇ ਅੰਗਾਂ ਦੀਆਂ ਕਲਾਤਮਕ ਮੁਦ੍ਰਾਵਾਂ ਤੇ ਭਾਵ-ਪ੍ਰਦਰਸ਼ਨ ਨੂੰ ਵਿਵਿਧ ਲੈਅ 4 ਅਤੇ ਤਾਲ 5 ਵਿਚ ਬੰਨ੍ਹਿਆ ਜਾਂਦਾ ਹੈ।
ਭਾਰਤੀ ਸੰਗੀਤ :
ਏਸ਼ੀਆ ਮਹਾਦੀਪ ਵਿਚ ਸਥਿਤ ਭਾਰਤ ਦੇਸ਼ ਵਿਚ ਜੋ ਸੰਗੀਤ ਗਾਇਆ ਅਤੇ ਵਜਾਇਆ ਜਾਂਦਾ ਹੈ ਉਸ ਸੰਗੀਤ ਨੂੰ 'ਭਾਰਤੀ ਸੰਗੀਤ' ਸੰਗੀਤ ਕਿਹਾ ਜਾਂਦਾ ਹੈ। ਭਾਰਤੀ ਸੰਗੀਤ ਦਾ ਗੌਰਵਮਈ ਪਿਛੋਕੜ ਹੈ। ਇਸ ਵਿਚ ਸ਼ਾਸਤਰਾਂ 'ਤੇ ਅਧਾਰਿਤ ਭਾਰਤੀ ਸ਼ਾਸਤਰੀ ਸੰਗੀਤ6 ਜੋ ਕਿ ਪੁਰਾਤਨ ਸੰਗੀਤ ਅਤੇ ਭਾਰਤੀ ਸੰਗੀਤ ਦੇ ਸ਼ਾਸਤਰਕਾਰਾਂ ਦੁਆਰਾ ਵਿਕਸਿਤ ਹੋਏ ਸੰਗੀਤ ਸ਼ਾਸਤਰ ਉੱਤੇ ਅਧਾਰਿਤ ਹੈ। ਭਾਰਤ ਦੇ ਵੱਖ-ਵੱਖ ਖਿੱਤਿਆਂ ਦੀ ਲੋਕ-ਸੰਗੀਤ ਪਰੰਪਰਾ ਵੀ ਇਸ ਦਾ ਵਿਸ਼ੇਸ਼ ਅੰਗ ਹਨ। ਭਾਰਤੀ ਸ਼ਾਸਤਰੀ ਸੰਗੀਤ ਦੋ ਪੱਧਤੀਆਂ ਹਿੰਦੁਸਤਾਨੀ ਸੰਗੀਤ (ਉੱਤਰੀ ਭਾਰਤੀ ਸੰਗੀਤ) ਅਤੇ ਕਰਨਾਟਕੀ ਸੰਗੀਤ (ਦੱਖਣੀ ਭਾਰਤੀ ਸੰਗੀਤ) ਵਿਚ ਵੰਡਿਆ ਹੋਇਆ ਹੈ।
|
|
|
|
|
|
 |
|
|
|
|
|
ਹਿੰਦੁਸਤਾਨੀ ਸੰਗੀਤ ਪੱਧਤੀ :
ਭਾਰਤ ਦੇ ਦੱਖਣੀ ਭਾਗ ਵਿਚ ਸਥਿਤ ਮਦਰਾਸ, ਮੈਸੂਰ ਅਤੇ ਆਂਧਰਾ ਪ੍ਰਦੇਸ਼ ਪ੍ਰਾਂਤਾਂ ਨੂੰ ਛੱਡ ਕੇ ਬਾਕੀ ਸਾਰੇ ਦੇਸ਼ ਵਿਚ ਪ੍ਰਚਲਿਤ ਸੰਗੀਤ ਨੂੰ ਹਿੰਦੁਸਤਾਨੀ ਸੰਗੀਤ ਕਿਹਾ ਜਾਂਦਾ ਹੈ। ਗੁਰਮਤਿ ਸੰਗੀਤ7, , ਸੂਫ਼ੀ ਸੰਗੀਤ, ਲੋਕ ਸੰਗੀਤ ਅਤੇ ਫ਼ਿਲਮ ਸੰਗੀਤ ਵਰਗੀਆਂ ਸੰਗੀਤ ਪਰੰਪਰਾਵਾਂ ਵੀ ਇਸ ਸੰਗੀਤ ਪੱਧਤੀ ਦਾ ਇਕ ਹਿੱਸਾ ਹਨ।
ਕਰਨਾਟਕੀ ਸੰਗੀਤ ਪੱਧਤੀ :
ਭਾਰਤ ਦੇ ਦੱਖਣੀ ਭਾਗ ਮਦਰਾਸ, ਮੈਸੂਰ ਅਤੇ ਆਂਧਰਾ ਪ੍ਰਦੇਸ਼ ਪ੍ਰਾਂਤਾਂ ਵਿਚ ਪ੍ਰਚਲਿਤ ਸੰਗੀਤ ਧਾਰਾ ਨੂੰ ਕਰਨਾਟਕੀ ਸੰਗੀਤ ਕਿਹਾ ਜਾਂਦਾ ਹੈ, ਇਸਨੂੰ ਦੱਖਣੀ ਸੰਗੀਤ ਪੱਧਤੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕੀ ਇਹ ਭਾਰਤ ਦੇ ਦੱਖਣੀ ਭਾਗ ਵਿਚ ਪ੍ਰਚਲਿਤ ਹੈ। ਇਸ ਪੱਧਤੀ ਵਿਚ ਸ਼ਾਸਤਰੀ ਸੰਗੀਤ ਦੀਆਂ ਕੀਰਤਨ, ਕ੍ਰਿਤੀ, ਵਰਣਮ ਆਦਿ ਸ਼ੈਲੀਆਂ ਪ੍ਰਚਾਰ ਵਿਚ ਹਨ। |
|
|
|
|
|
|
|
|
|
1. ਸੰਗੀਤ |
: |
1. ਸੁਰ ਲੈਅ ਵਿੱਚ ਸੁਹਜਮਈ ਗਾਇਨ ਵਾਦਨ
2. ਭਾਰਤੀ ਪਰੰਪਰਾ ਵਿੱਚ ਗਾਇਨ, ਵਾਦਨ ਤੇ ਨ੍ਰਿਤ ਦੇ ਸਮੂਹ ਨੂੰ ਸੰਗੀਤ ਵਜੋਂ ਪ੍ਰਵਾਨਿਆ ਜਾਂਦਾ ਹੈ |
2. ਸੁਰ |
: |
ਸੰਗੀਤ ਉਪਯੋਗੀ ਪਛਾਣਯੋਗ ਰੰਜਕ ਧੁਨੀ |
3. ਤਾਲ ਸਾਜ਼ |
|
ਲੈਅ ਅਤੇ ਤਾਲ ਦੇਣ ਲਈ ਪ੍ਰਯੋਗ ਹੋਣ ਵਾਲਾ ਸਾਜ਼ |
4. ਲੈਅ |
|
ਗਤੀ ਜਾਂ ਤਾਲ ਦੀ ਗਤੀ |
5. ਤਾਲ |
|
ਸੰਗੀਤ ਪੇਸ਼ਕਾਰੀ ਲਈ ਪ੍ਰਯੋਗ ਹੋ ਰਹੇ ਸਮੇਂ ਦੀ ਮਾਪ ਇਕਾਈ |
6. ਸ਼ਾਸਤਰੀ ਸੰਗੀਤ |
|
ਸ਼ਾਸਤਰਾਂ ਉੱਤੇ ਅਧਾਰਿਤ ਸੰਗੀਤ। |
7. ਗੁਰਮਤਿ ਸੰਗੀਤ |
|
ਸਿੱਖ ਗੁਰੂ ਸਾਹਿਬਾਨ ਦੁਆਰਾ ਮਰਿਆਦਤ ਸ਼ਬਦ ਕੀਰਤਨ ਪਰੰਪਰਾ ਜੋ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਸਿਧਾਂਤ ਦੀ ਅਨੁਸਾਰੀ ਹੈ। |
|
|
|
|
|
|
|
1. ਭਾਰਤੀ ਸੰਗੀਤ ਪਰੰਪਰਾ ਕਿਹੜੀਆਂ ਦੋ ਪੱਧਤੀਆਂ ਵਿਚ ਵੰਡਿਆ ਹੈ ।
1. ਗ਼ਜ਼ਲ ਅਤੇ ਟੱਪਾ 2. ਹਿੰਦੁਸਤਾਨੀ ਅਤੇ ਕਰਨਾਟਕੀ ਸੰਗੀਤ
3. ਖਿਆਲ ਅਤੇ ਠੁਮਰੀ 4. ਧਰੁਪਦ ਅਤੇ ਧਮਾਰ
2. ਸ਼ਾਸਤਰਾਂ ਤੇ ਅਧਾਰਿਤ ਸੰਗੀਤ ਨੂੰ ਕੀ ਕਿਹਾ ਜਾਂਦਾ ਹੈ ।
1.
ਫ਼ਿਲਮੀ ਸੰਗੀਤ 2. ਲੋਕ ਸੰਗੀਤ
3. ਸ਼ਾਸਤਰੀ ਸੰਗੀਤ 4. ਦੱਖਣੀ ਸੰਗੀਤ
3. ਕਿਸ ਦੇ ਸੁਮੇਲ ਨੂੰ ਸੰਗੀਤ ਕਿਹਾ ਜਾਂਦਾ ਹੈ ।
1. ਗਾਇਨ,ਵਾਦਨ, ਨ੍ਰਿਤ
2. ਧਰੁਪਦ-ਧਮਾਰ-ਟੱਪਾ
3. ਫ਼ਿਲਮ ਸੰਗੀਤ-ਲੋਕ ਸੰਗੀਤ-ਕਰਨਾਟਕੀ ਸੰਗੀਤ
4. ਫ਼ਿਲਮ ਸੰਗੀਤ-ਸੂਫ਼ੀ ਸੰਗੀਤ-ਲੋਕ ਸੰਗੀਤ
4. ਸੰਗੀਤ ਨੂੰ ਇਸ ਤਰ੍ਹਾਂ ਪ੍ਰੀਭਾਸ਼ਿਤ ਕੀਤਾ ਜਾ ਸਕਦਾ ਹੈ।
1. ਮਧੁਰ ਸੰਗੀਤਕ ਧੁਨੀ 2. ਉਚੀ ਅਵਾਜ਼ 3. ਨੀਚੀ ਅਵਾਜ਼ 4. ਇਨ੍ਹਾਂ ਵਿਚੋਂ ਕੋਈ ਨਹੀਂ
5. ਨਿਮਨਲਿਖਿਤ ਵਿਚੋਂ ਭਾਰਤੀ ਸੰਗੀਤ ਵਿਚ ਪ੍ਰਮੁੱਖ ਸਥਾਨ ਕਿਹੜਾ ਰੱਖਦਾ ਹੈ ।
1. ਪੱਛਮੀ ਸੰਗੀਤ 2. ਵਾਦਨ 3. ਨ੍ਰਿਤ 4. ਗਾਇਨ
6. ਇਹਨਾਂ ਵਿਚੋਂ ਕਿਹੜਾ ਇਕ ਸ਼ਾਸਤਰੀ ਨ੍ਰਿਤ ਹੈ ।
1. ਧਰੁਪਦ 2. ਧਮਾਰ 3. ਖਿਆਲ 4. ਭਰਤ ਨਾਟਿਅਮ
7. ਹੇਠ ਲਿਖਿਆਂ ਵਿਚੋਂ ਗੁਰਮਤਿ ਸੰਗੀਤ ਕਿਸ ਨਾਲ ਸੰਬਧਿਤ ਹੈ ।
1. ਹਿੰਦੁਸਤਾਨੀ ਸੰਗੀਤ 2. ਦੱਖਣੀ ਭਾਰਤੀ ਸੰਗੀਤ 3. ਕਰਨਾਟਕੀ ਸੰਗੀਤ 4. ਕੋਈ ਵੀ ਨਹੀਂ
8. ਇਹਨਾਂ ਵਿਚੋਂ ਕਿਹੜਾ ਹਿੰਦੁਸਤਾਨੀ ਸੰਗੀਤ ਪਰੰਪਰਾ ਦੇ ਅੰਤਰਗਤ ਆਉਂਦਾ ਹੈ ।
1. ਸੂਫ਼ੀ ਸੰਗੀਤ 2. ਪੱਛਮੀ ਸੰਗੀਤ 3. ਵਰਣਮ 4. ਸਾਰੇ ਹੀ
9. ਕਰਨਾਟਕੀ ਸੰਗੀਤ ਕਿਹੜੇ ਖੇਤਰਾਂ ਨਾਲ ਸੰਬੰਧ ਰੱਖਦਾ ਹੈ ।
1. ਪੰਜਾਬ, ਹਰਿਆਣਾ ਰਾਜਸਥਾਨ
2. ਮਦਰਾਸ, ਮੈਸੂਰ, ਆਧਰਾ ਪ੍ਰਦੇਸ
3. ਪਟਿਆਲਾ, ਜਲੰਧਰ, ਬਠਿੰਡਾ
4. ਕੋਈ ਵੀ ਨਹੀਂ
10. ਭਾਰਤ ਵਿਚ ਗਾਏ/ਵਜਾਏ ਜਾਂਣ ਵਾਲੇ ਸੰਗੀਤ ਨੂੰ ਕਹਿੰਦੇ ਹਨ।
1. ਪੱਛਮੀ ਸੰਗੀਤ 2. ਪਾਕਿਸਤਾਨੀ ਸੰਗੀਤ 3. ਅਰਬੀ ਸੰਗੀਤ 4. ਭਾਰਤੀ ਸੰਗੀਤ |
|
|
|
|
|
 |
|
|
|
|
|
|
|
|
|
|
|
|
|
|
|
1. ਆਕਸਫੋਰਡ ਇਨਸਾਈਕਲੋਪੀਡੀਆ ਆਫ ਦ ਮਿਊਜ਼ਿਕ ਆਫ ਇੰਡੀਆ, ਸਵ. ਪੰਡਤ ਨਿਖਲ ਘੋਸ਼, ਆਕਸਫੋਰਡ ਪ੍ਰੈਸ
2. ਗੁਰਮਤਿ ਸੰਗੀਤ ਤਕਨੀਕੀ ਸ਼ਬਦਾਵਲੀ, ਗੁਰਨਾਮ ਸਿੰਘ (ਡਾ.) ਮੁੱਖ ਸੰਪਾ., ਪੰਜਾਬੀ ਯੂਨੀਵਰਸਿਟੀ ਪਟਿਆਲਾ, 2012.
3. ਸੰਗੀਤ ਸ਼ਾਸਤਰ-ਭਾਗ 1, ਮਹੇਸ਼ ਨਰਾਇਣ ਸਕਸੇਨਾ, ਪੰਜਾਬੀ ਯੂਨੀਵਰਸਿਟੀ ਪਟਿਆਲਾ, 1988.
4. ਸੰਗੀਤ ਵਿਸ਼ਾਰਦ, ਵਸੰਤ, ਸੰਗੀਤ ਕਾਰਆਲਯ, ਹਾਥਰਸ, 2002.
|
|
|
|
|
|