|
ਵਿਸ਼ਾ ਵਿਸ਼ੇਸ਼ਗ |
: |
|
ਡਾ. ਗੁਰਮੀਤ ਸਿੰਘ ਸਿੱਧੂ
ਐਸੋਸੀਏਟ ਪ੍ਰੋਫੈਸਰ
ਧਰਮ ਅਧਿਐਨ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ |
|
|
|
|
|
 |
ਵਿਸ਼ਵ ਦੀ ਧਾਰਮਿਕ ਪਰੰਪਰਾ 'ਚ ਸਿੱਖ ਧਰਮ ਹੋਰਨਾਂ ਧਰਮਾਂ ਦੇ ਮੁਕਾਬਲੇ ਨਵਾਂ ਹੈ। ਸਿੱਖ, ਧਰਮ ਨੂੰ ਗੁਰਮਤਿ ਵੀ ਕਹਿੰਦੇ ਹਨ ਜਿਸ ਦਾ ਅਰਥ ਹੈ ਗੁਰੂ ਦਾ ਰਾਹ। ਇਸ ਨੂੰ ਮੰਨਣ ਵਾਲਿਆਂ ਨੂੰ ਸਿੱਖ ਕਿਹਾ ਜਾਂਦਾ ਹੈ। ਸਿੱਖ ਪਰੰਪਰਾ ਅਨੁਸਾਰ ਸਿੱਖ ਉਹ ਹੈ ਜੋ (ਇਕ ਪਰਮਾਤਮਾ) ਵਿਚ ਵਿਸ਼ਵਾਸ ਕਰੇ, ਦਸ ਗੁਰੂਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਤੇ ਅਮਲ ਕਰੇ ਅਤੇ ਹੋਰ ਕਿਸੇ ਵੀ ਧਰਮ 'ਚ ਯਕੀਨ ਨਾ ਰੱਖਦਾ ਹੋਵੇ। ਸਿੱਖ ਧਰਮ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ (1469-1539) ਨੇ ਕੀਤੀ ਅਤੇ ਉਨ੍ਹਾਂ ਦੇ ਨੌ ਉਤਰਾਧਿਕਾਰੀ ਗੁਰੂਆਂ ਨੇ ਇਸ ਪਰੰਪਰਾ ਨੂੰ ਅਗਾਂਹ ਤੋਰਿਆ। ਇਸ ਕਰਕੇ ਸਿੱਖ ਮਤਿ ਦਸ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਅਤੇ ਅਮਲਾਂ 'ਤੇ ਅਧਾਰਿਤ ਹੈ।
ਸਿੱਖ ਮਤਿ ਇਕ ਈਸ਼ਵਰਵਾਦੀ ਧਰਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਆਰੰਭ ਹੁੰਦਾ ਹੈ ਜਿਸਦਾ ਅਰਥ ਹੈ ਪਰਮਾਤਮਾ ਇਕ ਹੈ। ਸਿੱਖ ਸਿਧਾਂਤ ਦਸਦਾ ਹੈ ਕਿ ਮਨੁੱਖ ਅਤੇ ਵਿਭਿੰਨ ਪ੍ਰਕਾਰ ਦੇ ਵਿਸ਼ਵਾਸ ਇਕੋ ਸੱਚ ਦੀ ਪੈਦਾਇਸ਼ ਹਨ। ਸਭ ਨੂੰ ਬਰਾਬਰ ਸਤਿਕਾਰ ਦਿੰਦਾ ਹੈ ਕਿਉਂਕਿ ਉਹ ਹੀ ਕੇਵਲ ਵਿਭਿੰਨ ਹਕੀਕਤਾਂ ਨੂੰ ਪੈਦਾ ਕਰਨ ਵਾਲਾ ਹੈ। ਸ੍ਰਿਸ਼ਟੀ ਦਾ ਕਰਤਾ ਹੈ ਜੋ ਕਿ ਵਿਸ਼ੇਸ਼ ਦ੍ਰਿਸ਼ਟੀ ਜਾਂ ਧਰਮ ਤਕ ਸੀਮਤ ਨਹੀਂ ਹੈ। ਸਿੱਖ ਪਰਮਾਤਮਾ ਦਾ ਇਹ ਵਿਸ਼ੇਸ਼ ਗੁਣ ਹੈ ਕਿ ਹਰ ਕੋਈ ਅਕਾਲ ਪੁਰਖ ਜਾਂ ਵਾਹਿਗੁਰੂ ਨੂੰ ਪਾ ਸਕਦਾ ਹੈ।
ਗੁਰੂ ਨਾਨਕ ਸਾਹਿਬ ਨੇ ਆਪਣੇ ਅਧਿਆਤਮਕ ਅਨੁਭਵ ਹੋਰਨਾਂ ਨਾਲ ਸਾਂਝਾ ਕਰਨ ਲਈ ਸਮੇਂ ਦੇ ਵੱਖ-ਵੱਖ ਧਾਰਮਕ ਸਥਾਨਾਂ ਦੀ ਯਾਤਰਾ ਕੀਤੀ ਅਤੇ ਵੱਖ-ਵੱਖ ਧਰਮਾਂ ਦੇ ਲੋਕਾਂ ਨਾਲ ਸੰਵਾਦ ਰਚਾਇਆ। ਉਨ੍ਹਾਂ ਨੇ ਸੱਚ ਅਤੇ ਸਚਿਆਰਾ ਜੀਵਨ ਜਿਉਣ ਦੇ ਸੰਦੇਸ਼ ਨੂੰ ਭਰਤ ਦੇ ਦੂਰ ਦੁਰਾਡੇ ਇਲਾਕਿਆਂ ਅਤੇ ਏਸ਼ੀਆ ਵਿਚ ਪ੍ਰਚਾਇਆ। ਗੁਰੂ ਨਾਨਕ ਸਾਹਿਬ ਨੇ ਦੱਸਿਆ ਕਿ ਵਿਭਿੰਨ ਪੈਗੰਬਰ, ਸੂਫ਼Àਮਪ;ੀ, ਦੇਵੀਆਂ ਅਤੇ ਦੇਵਤੇ ਇਕ ਰੱਬ ਨੂੰ ਖੁਸ਼ ਕਰਦੇ ਹਨ। ਇਸ ਕਰਕੇ ਹਰ ਵਿਸ਼ਵਾਸ ਦਾ ਸਤਿਕਾਰ ਉਸਦਾ ਸਤਿਕਾਰ ਹੈ। ਗੁਰੂ ਸਾਹਿਬ ਨੇ ਧਰਮ ਦੇ ਨਾਂ ਤੇ ਹੋ ਰਹੇ ਪਾਖੰਡ ਅਤੇ ਅੰਧ ਵਿਸ਼ਵਾਸ ਤੋਂ ਲੋਕਾਂ ਨੂੰ ਮੁਕਤ ਕੀਤਾ।
ਗੁਰੂ ਸਾਹਿਬਾਨ ਨੇ ਆਪਣੀਆਂ ਸਿਖਿਆਵਾਂ ਨੂੰ ਵਿਹਾਰ ਵਿਚ ਲਾਗੂ ਕਰਨ ਲਈ ਕਈ ਸੰਸਥਾਵਾਂ ਦੀ ਸਥਾਪਨਾ ਕੀਤੀ। ਇਨ੍ਹਾਂ ਸੰਸਥਾਵਾਂ ਦਾ ਮੁੱਖ ਮਕਸਦ ਰੱਬੀ ਪ੍ਰੇਮ ਦੀ ਭਾਵਨਾ ਪੈਦਾ ਕਰਨਾ ਹੈ। ਇਹ ਸੰਸਥਾਵਾਂ ਸਿੱਖੀ ਅਤੇ ਸਿੱਖ ਭਾਈਚਾਰੇ ਵਿਚ ਇਕ ਜੁਟਤਾ ਅਤੇ ਨਿਰੰਤਰਤਾ ਪੈਦਾ ਕਰਦੀਆਂ ਹਨ। ਇਹਨਾਂ ਵਿਚੋਂ ਸਭ ਤੋਂ ਪ੍ਰਮੁੱਖ ਗੁਰੂ ਹੈ, ਗੁਰੂ ਤੋਂ ਬਿਨਾਂ ਸਿੱਖ ਜੀਵਨ ਸੰਭਵ ਨਹੀਂ। ਗੁਰੂ ਸੰਸਥਾ ਸਿੱਖਾਂ ਵਿਚ ਤਾਜ਼ਗੀ ਪੈਦਾ ਕਰਦੀ ਹੈ। ਸਿੱਖ ਧਰਮ ਅਤੇ ਮਰਿਆਦਾ ਮੁਤਾਬਕ ਗੁਰਬਾਣੀ, ਗੁਰੂ ਹੈ, ਗੁਰੂ ਦੇ ਭਾਵ, ਰਾਹ ਦੱਸਣ ਵਾਲਾ, ਅਧਿਆਪਕ, ਰੋਸ਼ਨੀ, ਤੋਂ ਹਨ ਪਰੰਤੂ ਗੁਰੂ ਨਾਨਕ ਸਾਹਿਬ ਦੇ ਕਹੇ ਮੁਤਾਬਕ ਸਿੱਖ ਸ਼ਬਦ ਨੂੰ ਗੁਰੂ ਮੰਨਦੇ ਹਨ। ਇਸ ਕਰਕੇ ਸ਼ਬਦ ਜਾਂ ਧਰਮ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਸਿੱਖ ਦਾ ਗੁਰੂ ਹੈ। ਇਸ ਨਵੇਂ ਸਿਧਾਂਤ ਨੇ ਗੁਰੂ ਨਾਨਕ ਸਾਹਿਬ ਦੇ ਗੁਰਿਆਈ ਦਾ ਸਦੀਆਂ ਪੁਰਾਣਾ ਖਿਆਲ ਬਦਲ ਦਿਤਾ ਸੀ। ਉਨ੍ਹਾਂ ਨੇ ਸਦੀਵੀ ਗੁਰੂ ਦਾ ਸਿਧਾਂਤ ਪੇਸ਼ ਕੀਤਾ ਹੈ। ਭਾਰਤੀ ਪਰੰਪਰਾ ਮੁਤਾਬਕ ਗੁਰੂ ਤੇ ਚੇਲੇ ਵਿਚ ਅੰਤਰ। ਗੁਰੂ ਨਾਨਕ ਸਾਹਿਬ ਨੇ ਇਹ ਭੇਦ ਖਤਮ ਕਰਕੇ ਗੁਰੂ ਦੀ ਚੋਣ ਕਰਨ ਲਈ ਪੁਰਾਣੀ ਪ੍ਰਥਾ ਬਦਲ ਦਿਤੀ।
ਸਿੱਖ ਮਤਿ ਦੀਆਂ ਸਭ ਸੰਸਥਾਵਾਂ ਬੁਨਿਆਦੀ ਤੌਰ ਤੇ ਗੁਰਦੁਆਰੇ ਨਾਲ ਜੁੜੀਆਂ ਹਨ। ਗੁਰਦੁਆਰਾ ਸਿਖ ਸਿਧਾਂਤ ਅਤੇ ਵਿਵਹਾਰ ਵਿਚ ਇਕ ਖਾਸ ਸਥਾਨ ਰੱਖਦਾ ਹੈ। ਗੁਰਦੁਆਰੇ ਦੇ ਪਵਿਤਰ ਸਥਾਨ ਵਿਚ ਗੁਰਬਾਣੀ ਦੇ ਪਾਠ ਸੰਗਤ ਧਾਰਮਿਕ ਗਤਿਵਿਧੀਆਂ ਲਈ ਸੰਗਤ ਇਕਠੀ ਹੁੰਦੀ ਹੈ। ਸਿਖ ਧਰਮ ਦੇ ਮੁਖ ਸਿਧਾਂਤ ਗੁਰਦੁਆਰੇ ਵਿਚ ਵਿਵਹਾਰਿਕ ਰੂਪ ਚ ਸਾਹਮਣੇ ਆਉਂਦੇ ਹਨ। ਗੁਰਦੁਆਰੇ ਅੰਦਰ ਕਈ ਸੰਸਥਾਵਾਂ ਜਿਵੇਂ ਕਿ ਸੰਗਤ , ਪੰਗਤ , ਲੰਗਰ ਅਤੇ ਸੇਵਾ , ਗੁਰੂ ਦੀ ਹਜੂਰੀ ਵਿਚ ਕਾਰਜ ਕਰਦਿਆਂ ਹਨ।
ਗੁਰੂ ਦੀ ਹਾਜ਼ਰੀ ਵਿਚ ਇਕੱਠ ਸੰਗਤ ਹੈ। ਸਿੱਖ ਮਤਿ ਅਨੁਸਾਰ ਗੁਰੂ ਸੰਗਤ ਵਿਚ ਹੈ। ਗੁਰਦੁਆਰਾ ਅਜਿਹੀ ਜਗ੍ਹਾ ਜਿਥੇ ਸੰਗਤ ਬਿਨਾਂ ਕਿਸੇ ਭੇਦ ਭਾਵ ਤੋਂ ਜੁੜਦੀ ਹੈ। ਸੰਗਤ, ਗੁਰਬਾਣੀ ਤੇ ਪਾਠ ਰਾਹੀਂ ਅਧਿਆਤਮਕ ਵਾਤਾਵਰਨ ਸਿਰਜਦੀ ਹੈ ਜਿਸ ਵਿਚ ਰੱਬ ਅਤੇ ਮਨੁੱਖਤਾ ਨੂੰ ਪ੍ਰੇਮ ਕਰ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਪ੍ਰਕਾਰ ਸਿੱਖ ਮਤਿ ਦੇ ਦਰਵਾਜੇ ਹਰ ਲਈ ਖੁਲ੍ਹੇ ਹਨ ਜਿਸ ਵਿਚ ਹਰ ਕੋਈ ਸਮੂਹਿਕ ਕਿਰਿਆਵਾਂ ਦਾ ਭਾਗੀਦਾਰ ਬਣ ਸਕਦਾ ਹੈ।
ਸੰਗਤ ਨਾਲ ਤਿੰਨ ਹੋਰ ਮਹੱਤਵਪੂਰਨ ਸੰਸਥਾਵਾਂ ਲੰਗਰ, ਪੰਗਤ ਅਤੇ ਸੇਵਾ ਵੀ ਜੁੜੀਆਂ ਹੋਈਆਂ ਹਨ। ਲੰਗਰ ਅਤੇ ਪੰਗਤ ਨਾਲ ਮਨੁੱਖਾਂ ਨੂੰ ਬਰਾਬਰੀ ਦਾ ਸੰਦੇਸ਼ ਮਿਲਦਾ ਹੈ। ਲੰਗਰ ਰਾਹੀਂ ਹਰ ਇਕ ਨੂੰ ਖਾਣ ਲਈ ਭੋਜਨ ਮਿਲਦਾ ਹੈ ਜੋ ਹਰ ਗੁਰਦੁਆਰੇ ਵਿਚ ਵਰਤਦਾ ਹੈ। ਲੰਗਰ ਛਕਣ ਲਈ ਸੰਗਤ-ਪੰਗਤ ਵਿਚ ਬੈਠਦੀ ਹੈ। ਸੇਵਾ ਨਿਸ਼ਕਾਮ ਕੀਤੀ ਜਾਂਦੀ ਹੈ। ਇਸ ਰਾਹੀਂ ਨਿਮਰਤਾ ਦਾ ਸੰਦੇਸ਼ ਵੀ ਮਿਲਦਾ ਹੈ। ਮਨੁੱਖ ਵਿਚ ਨਕਾਰਾਤਮਕ ਪ੍ਰਵਿਤੀਆਂ ਨੂੰ ਘਟਾਉਣ ਖਾਸ ਕਰਕੇ ਹਉਮੇ ਨੂੰ ਖਤਮ ਕਰਨ ਵਿਚ ਸੇਵਾ ਦਾ ਮਹੱਤਵਪੂਰਨ ਰੋਲ ਹੈ। ਸਿੱਖ ਧਰਮ ਦੇ ਬੁਨਿਆਦੀ ਸਿਧਾਂਤ ਕਿਰਤ ਕਰੋ , ਨਾਮ ਜਪੋ ਅਤੇ ਵੰਡ ਛਕੋ ਇਨ੍ਹਾਂ ਸੰਸਥਾਵਾਂ ਰਾਹੀਂ ਪ੍ਰਵਾਨ ਚੜਦੇ ਹਨ।
ਮੀਰੀ-ਪੀਰੀ ਦਾ ਸਿਧਾਂਤ ਸਿੱਖ ਮਤਿ ਦਾ ਵਿਲੱਖਣ ਗੁਣ ਹੈ। ਇਸ ਦਾ ਮਤਲਬ ਇਹ ਹੈ ਕਿ ਸਿੱਖ ਮਤਿ ਵਿਚ ਧਰਮ ਅਤੇ ਰਾਜਨੀਤੀ ਵਿਚ ਸੰਤੁਲਨ ਕਾਇਮ ਕੀਤਾ ਹੈ। ਦੂਸਰੇ ਅਰਥਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਅਧਿਆਤਮਕ ਪਖੋਂ ਜਾਗ੍ਰਿਤ ਮਨੁੱਖ ਦੁਨਿਆਵੀ ਮਾਮਲਿਆਂ ਵਿਚ ਅਗਵਾਈ ਕਰਨ ਦੇ ਸਮਰਥ ਹੁੰਦੇ ਹਨ। ਇਹ ਸਿਧਾਂਤ ਅਕਾਲ ਤਖਤ ਅਤੇ ਖਾਲਸੇ ਰਾਹੀਂ ਵਿਹਾਰਿਕ ਰੂਪ ਲੈਂਦਾ ਹੈ। ਸ੍ਰੀ ਅਕਾਲ ਤਖਤ ਸਿੱਖ ਦੀ ਸਰਵਉਚ ਰਾਜਸੀ-ਧਾਰਮਕ ਸਤਾ ਹੈ ਜੋ ਰੱਬੀ ਰਾਜ ਦੀ ਸਥਾਪਤੀ ਲਈ ਸੱਚੇ ਪਾਤਸ਼ਾਹ ਦਾ ਹੁਕਮ ਹੈ। ਸਿੱਖ ਪਛਾਣ ਦਾ ਮੁੱਖ ਲੱਛਣ ਖਾਲਸਾ ਹੈ, ਇਸ ਨੂੰ ਅਕਾਲ ਪੁਰਖ ਦੀ ਫੌਜ ਕਿਹਾ ਗਿਆ ਹੈ “ਵਾਹਿਗਰੁ ਜੀ ਕਾ ਖਾਲਸਾ“। ਖਾਲਸਾ ਕੇਵਲ ਗੁਰੂ ਦੀ ਇਛਾ ਮੁਤਾਬਕ ਕਾਰਜ ਕਰਦਾ ਹੈ। ਇਹ ਹਮੇਸ਼ਾ ਗੁਰੂ ਨੂੰ ਆਪਣੇ ਹਾਜ਼ਰ ਮੰਨਦਾ ਹੈ।
ਸਿੱਖਾਂ ਵਿਚ ਚਾਰ ਸੰਸਕਾਰ ਪ੍ਰਮੁੱਖ ਹਨ। ਇਹ ਜੀਵਨ ਦੇ ਵੱਖ-ਵੱਖ ਪੜਾਵਾਂ ਤੇ ਕੀਤੇ ਜਾਂਦੇ ਹਨ। ਇਹ ਹਨ, ਨਾਮ ਕਰਨ, ਅਨੰਦ ਕਾਰਜ, ਅੰਮ੍ਰਿਤ ਅਤੇ ਅੰਤਮ ਅਰਦਾਸ। ਹਰ ਰਸਮ ਸਿੱਖਾਂ ਲਈ ਅਨੰਦ ਹੈ। ਇਸ ਕਰਕੇ ਇਨ੍ਹਾਂ ਪਿਛੋਂ ਅਨੰਦ ਬਾਣੀ ਦਾ ਪਾਠ ਕੀਤਾ ਜਾਂਦਾ ਹੈ। ਅਨੰਦ ਦਾ ਭਾਵ ਗੁਰੂ ਦੀ ਬਖਸ਼ਿਸ ਵਿਚ ਖੁਸ਼ੀ ਅਤੇ ਖੇੜਾ ਹੈ।
|
 |
|
|
|
|
|
|
|
|
1. ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਕਿਸ ਨਾਲ ਹੁੰਦਾ ਹੈ?
1. ਵਾਹਿਗੁਰੂ 2. ਸਤਿਨਾਮ 3. 4. ਅਕਾਲ ਪੁਰਖ
2. ਗੁਰੂ ਨਾਨਕ ਨੇ ਕਿਸ ਸੰਦੇਸ਼ ਦਾ ਪ੍ਰਚਾਰ ਕੀਤਾ?
1. ਕਈ ਵਿਚਾਰਧਾਰਾਵਾਂ 2. ਸੱਚੇ ਸੁੱਚੇ ਜੀਵਨ
3. ਧਰਮ 4. ਦੇਵੀ ਦੇਵਤਿਆਂ
3. ਸਾਰੀਆਂ ਧਾਰਮਿਕ ਸੰਸਥਾਵਾਂ ਦਾ ਉਦੇਸ਼ ਕੀ ਹੁੰਦਾ ਹੈ?
1. ਦੇ ਪਿਆਰ ਨੂੰ ਜਗਾਉਣਾ 2. ਦੇਵੀ ਦੇਵਤਿਆਂ ਦੀ ਪੂਜਾ
3. ਲੋਕਾਂ ਨੂੰ ਖੁਸ਼ ਕਰਨਾ 4. ਆਪਣੇ ਧਰਮ ਦਾ ਪ੍ਰਚਾਰ ਕਰਨਾ
4. ਗੁਰੂ ਸ਼ਬਦ ਦਾ ਕੀ ਅਰਥ ਹੈ?
1. ਗਾਇਡ 2. ਅਧਿਆਪਕ 3. ਰੋਸ਼ਨੀ 4. ਅਕਾਲ ਪੁਰਖ
5. ਸਿੱਖ ਲਈ ਗੁਰੂ ਕੀ ਹੈ?
1. ਪ੍ਰਚਾਰਕ 2. ਅਧਿਆਪਕ 3. ਸ਼ਬਦ 4. ਰਾਹ ਦੱਸਣ ਵਾਲਾ
6. ਗੁਰਦੁਆਰਾ ਕਿਸ ਸਬੰਧੀ ਨਿਵੇਕਲੀ ਸੰਸਥਾ ਹੈ?
1. ਸੰਗਤ-ਪੰਗਤ 2. ਗੁਰਬਾਣੀ ਪਾਠ
3. ਸੇਵਾ 4. ਤਿੰਨੋਂ ਹੀ
7. ਗੁਰਦੁਆਰੇ ਵਿਚ ਇਕੱਠੇ ਹੋਣ ਵਾਲੇ ਸਾਰੇ ਲੋਕਾਂ ਨੂੰ ਕੀ ਕਿਹਾ ਜਾਂਦਾ ਹੈ?
1. ਪੰਗਤ 2. ਸੇਵਾ
3. ਸੰਗਤ 4. ਤਿੰਨੋਂ ਹੀ
8. ਸਿੱਖ ਵਿਸ਼ਵਾਸ ਅਨੁਸਾਰ ਕਿਥੇ ਵਸਦਾ ਹੈ?
1. ਸੰਗਤ ਵਿਚ 2. ਗੁਰਦੁਆਰੇ ਵਿਚ
3. ਦੋਵੇਂ ਹੀ 4. ਦੋਨਾਂ ਵਿਚੋਂ ਕੋਈ ਵੀ ਨਹੀਂ
9. ਮਨੁੱਖੀ ਸਮਾਨਤਾ ਦਾ ਸੰਦੇਸ਼ ਕਿਸ ਦੁਆਰਾ ਪ੍ਰਗਟ ਹੁੰਦਾ ਹੈ?
1. ਲੰਗਰ ਦੁਆਰਾ 2. ਪੰਗਤ ਦੁਆਰਾ
3. ਦੋਵੇਂ ਹੀ 4. ਦੋਨਾਂ ਵਿਚੋਂ ਕੋਈ ਵੀ ਨਹੀਂ
10. ਸੇਵਾ ਸ਼ਬਦ ਦਾ ਕੀ ਅਰਥ ਹੈ?
1. ਨਿਸ਼ਕਾਮ ਕੰਮ 2. ਸਵੈ-ਇੱਛਤ ਕਾਰਜ
3. ਮੁਰਤੀ ਪੂਜਾ 4. ਸਾਰੇ ਹੀ
11. ਪੰਗਤ ਸ਼ਬਦ ਦਾ ਕੀ ਅਰਥ ਹੈ?
1. ਕਤਾਰ ਵਿਚ ਬੈਠਣਾ 2. ਕਤਾਰ ਵਿਚ ਖੜਨਾ
3. ਲੰਗਰ ਛਕਣਾ 4. ਸਾਰੇ ਹੀ
12. ਸਿੱਖ ਮਤਿ ਦਾ ਮੁੱਖ ਸਿਧਾਂਤ ਕੀ ਹੈ?
1. ਕਿਰਤ ਕਰੋ 2. ਨਾਮ ਜਪੋ
3. ਵੰਡ ਛਕੋ 4. ਸਾਰੇ ਹੀ
13. ਮੀਰੀ ਅਤੇ ਪੀਰੀ ਸ਼ਬਦ ਕੀ ਦਰਸਾਉਂਦੇ ਹਨ?
1. ਆਤਮਿਕ ਅਤੇ ਸ਼ਰਧਾ 2. ਰਾਜਨੀਤਿਕ ਅਤੇ ਮਾਇਆ
3. ਧਰਮ ਅਤੇ ਰਾਜਨੀਤੀ 4. ਇਨ੍ਹਾਂ ਵਿਚੋਂ ਕੋਈ ਵੀ ਨਹੀਂ
14. ਸਿੱਖਾਂ ਲਈ ਸਭ ਤੋਂ ਵੱਡੀ ਧਾਰਮਿਕ-ਰਾਜਨੀਤਕ ਸੰਸਥਾ ਕਿਹੜੀ ਹੈ?
1. ਸ੍ਰੀ ਗੁਰੂ ਗ੍ਰੰਥ ਸਾਹਿਬ 2. ਸ੍ਰੀ ਅਕਾਲ ਤਖ਼ਤ ਸਾਹਿਬ
3. ਦੋਵਾਂ ਵਿਚੋਂ ਕੋਈ ਨਹੀਂ 4. ਦੋਵੇਂ ਹੀ
15. ਸਿੱਖ ਜੀਵਨ ਦੀਆਂ ਸਭ ਤੋਂ ਪ੍ਰਮੁੱਖ ਰੀਤਾਂ ਕਿਹੜੀਆਂ ਹਨ?
1. ਨਾਮ ਰਖਣ ਸਬੰਧੀ ਅਤੇ ਅਨੰਦ ਕਾਰਜ ਸਬੰਧੀ
2. ਅੰਮ੍ਰਿਤ ਛਕਣ ਸਬੰਧੀ ਅਤੇ ਮੌਤ ਸਬੰਧੀ
3. ਦੋਵੇਂ ਹੀ
4. ਕੋਈ ਵੀ ਨਹੀਂ |
|
|
|
|
|
 |
|
|
|
|
|
|
|
|
|
|
|
|
|
|
|
1. ਟੀਚ ਯੁਅਰ ਸੈਲਫ : ਸਿਖੀਜ਼ਮ, ਡਬਲਿਯੂ.ਅੋਵਨ ਕੋਲ, ਹੋਡਰ ਹੈਡਲਾਈਨ ਲਿਮਟਿਡ, ਲੰਡਨ, 2003
2. ਇਨਸਾਈਕਲੋਪੀਡੀਆ ਆਫ ਸਿਖੀਜ਼ਮ, ਹਰਬੰਸ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ, 1998
3. ਸਿਖੀਜ਼ਮ, ਐਲ.ਐਮ.ਜੋਸ਼ੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1990
4. ਐਸੇਜ਼ ਇਨ ਸਿਖੀਜ਼ਮ, ਪ੍ਰਿੰਸੀਪਲ ਤੇਜਾ ਸਿੰਘ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, 1988 |
|
|
|
|
|