 |
ਵਿਸ਼ਾ ਮਾਹਿਰ |
: |
|
ਡਾ. ਅੰਮ੍ਰਿਤਪਾਲ ਕੌਰ
ਪ੍ਰੋਫ਼ੈਸਰ, ਪੰਜਾਬੀ ਸਾਹਿਤ ਅਧਿਐਨ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡਾ. ਦੇਵਿੰਦਰ ਸਿੰਘ
ਅਸਿਸਟੈਂਟ ਪ੍ਰੋਫ਼ੈਸਰ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ। |
ਅਵਾਜ਼ |
: |
|
ਸ੍ਰੀਮਤੀ ਰਮਨ ਚਹਿਲ |
|
 |
|
ਕਿਸੇ ਭਾਸ਼ਾ ਦੀਆਂ ਧੁਨੀਆਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। ਇਨ੍ਹਾਂ ਨੂੰ ਖੰਡੀ ਅਤੇ ਅਖੰਡੀ ਧੁਨੀਆਂ ਕਿਹਾ ਜਾਂਦਾ ਹੈ। ਖੰਡੀ ਧੁਨੀਆਂ ਨੂੰ ਅੱਗੇ ਸਵਰ ਅਤੇ ਵਿਅੰਜਨ ਧੁਨੀਆਂ ਦੀ ਸ਼੍ਰੇਣੀ ਵਿੱਚ ਵੰਡਿਆ ਜਾਂਦਾ ਹੈ। ਅਖੰਡੀ ਧੁਨੀਆਂ ਨੂੰ ਬਲ, ਸੁਰ ਅਤੇ ਵਾਕ ਸੁਰ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਕੋਰਸ ਦੇ ਇਸ ਹਿੱਸੇ ਵਿੱਚ ਸਵਰ ਅਤੇ ਵਿਅੰਜਨ ਧੁਨੀਆਂ ਦੀ ਵਿਆਖਿਆ ਕੀਤੀ ਗਈ ਹੈ।
ਗੁਰਮੁਖੀ ਲਿੱਪੀ ਵਿੱਚ ਤਿੰਨ ਮੁੱਢਲੇ ਸਵਰ À,ਅ, ਹਨ। ਇਨ੍ਹਾਂ ਸਵਰਾਂ ਨਾਲ ਮਾਤਰਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਰਕੇ ਇਹ 10 ਸਵਰ ਬਣ ਜਾਂਦੇ ਹਨ। ਇਨ੍ਹਾਂ ਵਿੱਚੋਂ À ਅਤੇ  ਸਵਰ ਇਸੇ ਰੂਪ ਵਿੱਚ ਵਰਤੋਂ ਵਿੱਚ ਨਹੀਂ ਆਉਂਦੇ। ਇਨ੍ਹਾਂ ਨਾਲ ਕੋਈ ਨਾ ਕੋਈ ਮਾਤਰਾ ਦੀ ਵਰਤੋਂ ਕੀਤੀ ਜਾਂਦੀ ਹੈ। ਕੇਵਲ ਅ ਧੁਨੀ ਇਸੇ ਰੂਪ ਵਿੱਚ ਵਰਤੀ ਜਾ ਸਕਦੀ ਹੈ। ਇਨ੍ਹਾਂ ਤਿੰਨਾਂ ਧੁਨੀਆਂ ਨਾਲ ਹੇਠ ਲਿਖੇ ਅਨੁਸਾਰ ਮਾਰਤਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। |
|
|
ਸਵਰਾਂ ਤੋਂ ਬਾਦ ਵਿਅੰਜਨ ਧੁਨੀਆਂ ਦਾ ਵਰਗੀਕਰਨ ਕੀਤਾ ਜਾ ਰਿਹਾ ਹੈ। ਇਨ੍ਹਾਂ ਧੁਨੀਆਂ ਨੂੰ ਕੰਠੀ, ਤਾਲਵੀ, ਉਲਟਜੀਭੀ, ਦੰਤੀ, ਦੋ ਹੋਠੀ, ਨਾਸਕੀ, ਸੰਘਰਸ਼ੀ, ਕਾਂਬਵਾਂ, ਫਟਕਵਾਂ, ਪਰਸ਼ਵਿਕ ਰਗੜਵਾਂ ਅਤੇ ਸੁਰਯੰਤਰੀ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ।
/ਸ/ ਧੁਨੀ ਦੰਤ ਪਠਾਰੀ ਰਗੜਵੀਂ ਧੁਨੀ ਹੈ। ਜੀਭ ਦਾ ਬਲੇਡ ਦੰਦ ਪੁਠਾਰ ਤੱਕ ਪਹੁੰਚਦਾ ਹੈ। ਤੰਗ ਰਸਤਾ ਹੋਣ ਕਰਕੇ ਹਵਾ ਰਗੜ ਖਾ ਕੇ ਬਾਹਰ ਨਿਕਲਦੀ ਹੈ। /ਹ/ ਧੁਨੀ ਦੇ ਉਚਾਰਨ ਵੇਲੇ ਹਵਾ ਗਲਾਟਿਸ ਵਿੱਚੋਂ ਰਗੜ ਖਾ ਕੇ ਬਾਹਰ ਨਿਕਲਦੀ ਹੈ। ਇਸ ਨੂੰ ਸੁਰਯੰਤਰੀ ਰਗੜਵੀਂ ਧੁਨੀ ਕਿਹਾ ਜਾਂਦਾ ਹੈ।
ਗੁਰਮੁਖੀ ਲਿੱਪੀ ਵਿੱਚ ਕ,ਖ,ਗ ਕੰਠੀਧੁਨੀਆਂ ਹਨ। ਇਨ੍ਹਾਂ ਧੁਨੀਆਂ ਦੇ ਉਚਾਰਨ ਵੇਲੇ ਜੀਭ ਦਾ ਪਿਛਲਾ ਹਿੱਸਾ ਨਰਮ ਤਾਲੂ ਨੂੰ ਛੂਹਦਾ ਹੈ। ਜਦੋਂ ਜੀਭ ਪਰੇ ਹਟਦੀ ਹੈ ਤਾਂ ਹਵਾ ਝਟਕੇ ਨਾਲ ਬਾਹਰ ਨਿਕਲਦੀ ਹੈ। ਇਸੇ ਤਰ੍ਹਾਂ ਚ,ਛ ਧੁੰਨੀਆਂ ਦੇ ਉਚਾਰਨ ਵੇਲੇ ਜੀਭੀ ਧੁਨੀਆਂ ਹਨ। ਜੀਭ ਦੀ ਨੋਕ ਉਲਟੀ ਹੋ ਕੇ ਸਖ਼ਤ ਤਾਲੂ ਨੂੰ ਛੂੰਹਦੀ ਹੈ। ਜਦੋਂ ਜੀਭ ਵਾਪਸ ਅੱਗੇ ਆਉਂਦੀ ਹੈ ਤਾਂ ਇਹ ਧੁਨੀਆਂ ਉਚਾਰੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਉਲਟ ਜੀਭੀ ਧੁਨੀਆਂ ਕਿਹਾ ਜਾਂਦਾ ਹੈ। ਤ,ਥ,ਦ ਧੁਨੀਆਂ ਦੇ ਉਚਾਰਨ ਵੇਲੇ ਜੀਭ ਦਾ ਅਗਲਾ ਹਿੱਸਾ ਦੰਦਾ ਦੇ ਪਿਛਲੇ ਪਾਸੇ ਛੂੰਹਦਾ ਹੈ। ਜੀਭ ਦੇ ਪਰੇ ਹਟਣ ਤੇ ਇਹ ਧੁਨੀਆਂ ਉਚਾਰੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਦੰਤੀ ਧੁਨੀਆਂ ਕਿਹਾ ਜਾਂਦਾ ਹੈ। ਪ,ਫ,ਬ ਧੁਨੀਆਂ ਦੇ ਉਚਾਰਨ ਵੇਲੇ ਦੋਵੇਂ ਬੁੱਲ੍ਹ ਆਪਸ ਵਿੱਚ ਜੁੜਦੇ ਹਨ ਜਦੋਂ ਇਹ ਪਰੇ ਹਟਦੇ ਹਨ ਤਾਂ ਹਵਾ ਧੱਕੇ ਨਾਲ ਬਾਹਰ ਨਿਕਲਦੀ ਹੈ। ਇਨ੍ਹਾਂ ਨੂੰ ਦੋ ਹੋਠੀ ਧੁਨੀਆਂ ਕਿਹਾ ਜਾਂਦਾ ਹੈ।
ਙ,ਞ,ਣ,ਨ,ਮ ਧੁਨੀਆਂ ਕ੍ਰਮਵਾਰ ਕੰਠੀ ਨਾਸਕੀ, ਤਾਲਵੀ ਨਾਸਕੀ, ਉਲਟ ਜੀਭੀ, ਨਾਸਕੀ, ਦੰਤੀ ਨਾਸਕੀ ਅਤੇ ਦੋ ਹੋਠੀ ਨਾਸਕੀ ਧੁਨੀਆਂ ਹਨ।
'ਯ' ਧੁਨੀ ਦੇ ਉਚਾਰਨ ਵੇਲੇ ਜੀਭ ਦਾ ਅਗਲਾ ਹਿੱਸਾ ਸਖ਼ਤ ਤਾਲੂ ਵਲ ਉੱਪਰ ਉੱਠਦਾ ਹੈ, ਇਸ ਨੂੰ ਤਾਲਵੀ ਸੰਘਰਸ਼ੀ ਧੁਨੀ ਕਿਹਾ ਜਾਂਦਾ ਹੈ। 'ਰ' ਧੁਨੀ ਦੇ ਉਚਾਰਨ ਵੇਲੇ ਜੀਭ ਦੀ ਨੋਕ ਦੰਦ ਪੁਠਾਰ ਵੱਲ ਉਠਦੀ ਹੈ ਅਤੇ ਥਰਥਰਾਉਂਦੀ ਹੈ। ਇਸ ਨੂੰ ਦੰਦ ਪੁਠਾਰੀ ਕਾਂਬਵੀਂ ਧੁਨੀ ਕਿਹਾ ਜਾਂਦਾ ਹੈ। 'ਲ' ਧੁਨੀ ਦੇ ਉਚਾਰਨ ਵੇਲੇ ਜੀਭ ਦਾ ਅਗਲਾ ਹਿੱਸਾ ਦੰਦਾਂ ਦੇ ਪਿਛਲੇ ਪਾਸੇ ਛੂੰਹਦਾ ਹੈ। ਹਵਾ ਜੀਭ ਦੇ ਪਾਸਿਆਂ ਤੋਂ ਬਾਹਰ ਨਿਕਲਦੀ ਹੈ। ਇਸ ਨੂੰ ਪਾਰਸ਼ਵਿਕ ਧੁਨੀ ਕਿਹਾ ਜਾਂਦਾ ਹੈ। 'ਵ' ਧੁਨੀ ਦੇ ਉਚਾਰਨ ਵੇਲੇ ਹੇਠਲੇ ਦੰਦ ਉਪਰਲੇ ਬੁੱਲ੍ਹ ਨੂੰ ਛੂੰਹਦੇ ਹਨ। ਇਸ ਨੂੰ ਹੋਠ ਦੰਤੀ ਧੁਨੀ ਕਿਹਾ ਜਾਂਦਾ ਹੇ। 'ੜ' ਧੁਨੀ ਦੇ ਉਚਾਰਨ ਵੇਲੇ ਜੀਭ ਦੀ ਨੋਕ ਉਲਟੀ ਹੋ ਕੇ ਸਖ਼ਤ ਤਾਲੂ ਵੱਲ ਪਹੁੰਚਦੀ ਹੈ ਪਰ Àੁੱਥੇ ਰੁਕਦੀ ਨਹੀਂ, ਇਕਦਮ ਅੱਗੇ ਆ ਜਾਂਦੀ ਹੈ। ਇਸ ਨੂੰ ਫਟਕਵੀਂ ਧੁਨੀ ਕਿਹਾ ਜਾਂਦਾ ਹੈ।
'ਸ਼' ਧੁਨੀ ਦੇ ਉਚਾਰਨ ਵੇਲੇ ਜੀਭ ਦਾ ਅਗਲਾ ਹਿੱਸਾ ਸਖ਼ਤ ਤਾਲੂ ਵਲ ਉੱਠਦਾ ਹੈ। ਰਸਤਾ ਤੰਗ ਹੋਣ ਕਰਕੇ ਹਵਾ ਰਗੜ ਖਾ ਕੇ ਬਾਹਰ ਨਿਕਲਦੀ ਹੈ। ਇਸ ਨੂੰ ਤਾਲਵੀ ਦੰਤ ਪੁਠਾਰੀ ਰਗਰਵੀਂ ਧੁਨੀ ਕਿਹਾ ਜਾਂਦਾ ਹੈ। 'ਖ਼' ਧੁਨੀ ਨੂੰ ਕੰਠੀ ਰਗੜਵੀਂ ਧੁਨੀ ਕਿਹਾ ਜਾਂਦਾ ਹੈ। ਇਸ ਧੁਨੀ ਨੂੰ ਵੀ ਕੰਠੀ ਰਗੜਵੀਂ ਧੁਨੀ ਕਿਹਾ ਜਾਂਦਾ ਹੈ। ਜੀਭ ਦਾ ਪਿਛਲਾ ਹਿੱਸਾ ਨਰਮ ਤਾਲੂ ਵੱਲ ਉੱਪਰ ਉੱਠਦਾ ਹੈ। 'ਗ਼' ਧੁਨੀ ਦੇ ਉਚਾਰਨ ਵੇਲੇ ਜੀਭ ਦਾ ਪਿਛਲਾ ਹਿੱਸਾ ਨਰਮ ਤਾਲੂ ਵੱਲ ਉੱਠਦਾ ਹੈ। ਇਸ ਧੁਨੀ ਨੂੰ ਵੀ ਕੰਠੀ ਰਗੜਵੀਂ ਧੁਨੀ ਕਿਹਾ ਜਾਂਦਾ ਹੈ। 'ਜ਼' ਧੁਨੀ ਦੇ ਉਚਾਰਨ ਵੇਲੇ ਜੀਭ ਦਾ ਬਲੇਡ ਦੰਦ ਪੁਠਾਰ ਵੱਲ ਪਹੁੰਚਦਾ ਹੈ। ਰਸਤਾ ਤੰਗ ਹੋਣ ਕਰਕੇ ਹਵਾ ਰਗੜ ਖਾ ਕੇ ਬਾਹਰ ਨਿਕਲਦੀ ਹੈ। ਇਸ ਨੂੰ ਦੰਦ ਪੁਠਾਰੀ ਰਗੜਵੀਂ ਧੁਨੀ ਕਿਹਾ ਜਾਂਦਾ ਹੈ। 'ਫ਼' ਧੁਨੀ ਦੇ ਉਚਾਰਨ ਵੇਲੇ ਹੇਠਲੇ ਦੰਦ ਉਪਰਲੇ ਬੁੱਲ੍ਹ ਨੂੰ ਛੂੰਹਦੇ ਹਨ। ਹਵਾ ਰਗੜ ਖਾ ਕੇ ਬਾਹਰ ਨਿਕਲਦੀ ਹੈ। ਇਸ ਨੂੰ ਹੋਠ ਦੰਤੀ ਰਗੜਵੀਂ ਧੁਨੀ ਕਿਹਾ ਜਾਂਦਾ ਹੈ। 'ਲ਼' ਧੁਨੀ ਦੇ ਉਚਾਰਨ ਵੇਲੇ ਜੀਭ ਦੀ ਨੋਕ ਉਲਟੀ ਹੋ ਕੇ ਸਖ਼ਤ ਤਾਲੂ ਨੂੰ ਛੂੰਹਦੀ ਹੈ। ਹਵਾ ਜੀਭ ਦੇ ਪਾਸਿਆਂ ਤੋਂ ਬਾਹਰ ਨਿਕਲਦੀ ਹੈ। ਇਸ ਨੂੰ ਉਲਟ ਜੀਭੀ ਪਾਰਸ਼ਵਿਕ ਧੁਨੀ ਕਿਹਾ ਜਾਂਦਾ ਹੈ। |
|